ਕਿਸਾਨ ਨੇ ਖੁਦਕੁਸ਼ੀ ਕੀਤੀ,15 ਲੱਖ ਰੁਪਏ ਦਾ ਸੀ ਕਰਜਾ

ਫਿਰੋਜ਼ਪੁਰ, 14 ਅਪਰੈਲ (ਪੰਕਜ ਕੁਮਾਰ)-ਇੱਕ ਪਾਸੇ ਤਾਂ ਕੈਪਟਨ ਸਰਕਾਰ  ਕਿਸਾਨਾਂ ਦੇ ਕਰਜ ਮਾਫੀ ਨੂੰ ਪ੍ਰੇਸ਼ਾਨ ਨਜਰ ਆ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਦਾ ਕਿਸਾਨ ਕਰਜੇ ਨੂੰ ਲੇਕੇ ਖੁਦਕੁਸ਼ੀਆਂ ਕਰ ਰਿਹਾ ਹੈ, ਇੱਕ ਅਜਿਹੀ ਘਟਨਾ ਤਲਵੰਡੀ ਭਾਈ ਦੇ ਪਿੰਡ ਸੁਲਹਾਣੀ ਵਿਖੇ ਵਾਪਰੀ ਹੈ ਜਿਥੇ ਇੱਕ ਗਰੀਬ ਕਿਸਾਨ ਨੇ ਪੱਖੇ ਨਾਲ ਫਾਹਾ ਲੇਕੇ ਖੁਦਕੁਸ਼ੀ ਕਰ ਲਈ ਹੈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਸਪੁੱਤਰ ਬੇਅੰਤ ਸਿੰਘ ਪਿੰਡ ਸੁਲਹਾਣੀ ਦੇ ਕੋਲ ਕਰੀਬ ਢੇਡ ਕਿੱਲਾ ਜਮੀਨ ਸੀ ਅਤੇ ਉਸ ਉਪਰ 15 ਲੱਖ ਰੁਪਏ ਦਾ ਕਰਜਾ ਸੀ ਜਿਸ ਤੋਂ ਤੰਗ ਆਕੇ ਸੁਖਦੇਵ ਸਿੰਘ ਨੇ ਖੁਦਕੁਸ਼ੀ ਕਰ ਲਈ।  ਸੱਤ ਸਾਲ ਪਹਿਲਾਂ ਮ੍ਰਿਤਕ ਸੁਖਦੇਵ ਦੇ ਛੋਟੇ ਭਰਾ ਨੇ ਵੀ ਕਰਜੇ ਤੋਂ ਪ੍ਰੇਸ਼ਾਨ ਹੋਕੇ ਇਸੇ ਤਰਾਂ ਫਾਹਾ ਲੇਕੇ ਖੁਦਕੁਸ਼ੀ ਕੀਤੀ ਸੀ ਅਤੇ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਹੈ ।ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ।ਉਧਰ ਮੌਕੇ ਤੇ ਪਹੁੰਚੇ ਥਾਣਾ ਤਲਵੰਡੀ ਭਾਈ ਦੇ ਏ ਐਸ ਆਈ ਲਖਵੀਰ ਸਿੰਘ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ