ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਤੀਜੇ ਜਗਦੀਪ ਸਿੰਘ ਸਮਰਾ ਦਾ ਵਿਆਹ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ ਸੰਪੰਨ,ਅਮਰੀਕਾ ’ਚ ਸਾਦਗੀ ਦੀ ਪੇਸ਼ ਕੀਤੀ ਮਿਸਾਲ

ਅਮਰੀਕਾ,15 ਅਪਰੈਲ (ਜਸ਼ਨ)- ਸਾਬਕਾ ਚੇਅਰਮੈਨ ਸਵਰਗੀ ਸ: ਬੰਤ ਸਿੰਘ ਲੋਹਗੜ ਦੇ ਪਰਿਵਾਰ ਨੇ ਵਿਰਸੇ ਵਿਚ ਮਿਲੀ ਗੁਰਸਿੱਖੀ ਅਤੇ ਸਾਦਗੀ ਵਾਲੀ ਜੀਵਨ ਸ਼ੈਲੀ ਦੀ ਮਿਸਾਲ ਪੇਸ਼ ਕਰਦਿਆਂ ਤੀਜੀ ਪੀੜੀ ਵਿਚੋਂ ਜਗਦੀਪ ਸਿੰਘ ਸਮਰਾ ਦਾ ਵਿਆਹ ਸਮਾਗਮ ਗੁਰਦੁਆਰਾ ਸਾਹਿਬ ਵਿਚ ਸਾਦਗੀ ਨਾਲ ਕਰਕੇ ਸਮਾਜ ਲਈ ਰਾਹ ਦਸੇਰਾ ਹੋਣ ਦਾ ਸਬੂਤ ਦਿੱਤਾ ਹੈ । ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਤੀਜੇ ਅਤੇ ਇਕਬਾਲ ਸਿੰਘ ਸਮਰਾ ਯੂ ਐੱਸ ਏ ਦੇ ਸਪੁੱਤਰ ਜਗਦੀਪ ਸਿੰਘ ਸਮਰਾ ਦਾ ਵਿਆਹ ਹਰਪ੍ਰੀਤ ਕੌਰ ਸੰਧੂ ਨਾਲ ਅਮਰੀਕਾ ਦੇ ਬੇਕਰਜ਼ ਫੀਲਡ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਸੰਪੰਨ ਹੋਇਆ । ਇਸ ਮੌਕੇ ਪੰਜਾਬ ਦੇ ਹਲਕੇ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ,ਉਹਨਾਂ ਦੇ ਭਰਾਤਾ ਇਕਬਾਲ ਸਿੰਘ ਸਮਰਾ ਯੂ ਐੱਸ ਏ ,ਜਗਤਾਰ ਸਿੰਘ ਸਮਰਾ ਯੂ ਐੱਸ ਏ , ਸੁਖਮੰਦਰ ਸਿੰਘ ਸਮਰਾ ਯੂ ਐੱਸ ਏ, ਰੁਪਿੰਦਰ ਸਿੰਘ ਰਾਜੂ ਸਮਰਾ ਯੂ ਐੱਸ ਏ,ਮਨਰਾਜ ਸਿੰਘ ਮਨੀ ਸਮਰਾ ਯੂ ਐੱਸ ਏ ਤੋਂ ਇਲਾਵਾ ਸਮੁੱਚੇ ਪਰਿਵਾਰ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਸੁਖੀ ਜੀਵਨ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ । ਅਮਰੀਕਾ ਤੋਂ ਕਾਕਾ ਲੋਹਗੜ ਦੇ ਛੋਟੇ ਭਰਾ ਸੁਖਮੰਦਰ ਸਿੰਘ ਸਮਰਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਾਸਵੇਗਾਸ ਤੋਂ ਪੰਜਾਬੀ ਰਵਾਇਤਾਂ ਮੁਤਾਬਕ ਬਰਾਤ 80 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕੈੇਫੋਰਨੀਆਂ ਦੇ ਬੇਕਰਜ਼ ਫੀਲਡ ਸ਼ਹਿਰ ਪਹੰੁਚੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਆਨੰਦ ਕਾਰਜ ਦੀਆਂ ਰਸਮਾਂ ਨਿਭਾਈਆਂ ਗਈਆਂ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ