ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ , ਮੋਗਾ ਜ਼ਿਲੇ੍ਹ ਦੇੇ ਪਿੰਡ ਚੂਹੜਚੱਕ ਦਾ ਵਾਸੀ ਸੀ ਮਿ੍ਰਤਕ ਕਿਸਾਨ ਰੂਪ ਸਿੰਘ

ਮੋਗਾ,15 ਅਪ੍ਰੈਲ (ਜਸ਼ਨ)-ਮੋਗਾ ਨੇੜਲੇ ਪਿੰਡ ਚੂਹੜਚੱਕ ਪੁਰਾਣਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆ ਨੇ ਤੇਜ ਹਥਿਆਰਾ ਨਾਲ ਇਕ ਵਿਅਕਤੀ ਦਾ ਕਤਲ ਕਰ ਦਿੱਤਾ । ਪਿੰਡ ਦੇ ਵਸਨੀਕ ਰੂਪ ਸਿੰਘ ਉਮਰ 55 ਸਾਲ ਪੁੱਤਰ ਦਿਆ ਸਿੰਘ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਜਿਸ ਦਾ ਪਤਾ ਸਵੇਰ ਵੇਲੇ ਮੋਹਤਬਰ ਬੰਦਿਆਂ ਨੂੰ ਲੱਗਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ । ਮੋਹਤਬਰਾਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੂਪ ਸਿੰਘ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਅਤੇ ਕੱਲ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦੇ ਸਮਾਗਮ ਵਿੱਚ ਸੇਵਾ ਕਰਕੇ ਆਇਆ ਅਤੇ ਅੱਜ ਸਵੇਰੇ ਪਤਾ ਲੱਗਿਆ ਕੇ ਅਣਪਛਾਤੇ ਵਿਅਕਤੀਆਂ ਵਲੋਂ ਬੜੀ ਹੀ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਇਤਲਾਹ ਥਾਣਾ ਅਜੀਤਵਾਲ ਨੂੰ ਦਿੱਤੀ ਗਈ ਜਿਸ ਉਪਰੰਤ ਮੌਕੇ ਤੇ ਪੁੱਜੇ ਐਸ ਪੀ ਐਚ ਵਜੀਰ ਸਿੰਘ ਅਤੇ ਐਸ ਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਦੋਸ਼ੀ ਦੀ ਭਾਲ ਕਰਕੇ ਸਖਤ ਕਰਵਾਈ ਕੀਤੀ ਜਾਵੇਗੀ। ਉਨਾ ਦੱਸਿਆ ਕਿ ਅੱਜ ਅਣਛਾਤੇ ਵਿਆਕਤੀਆ ਖਿਲਾਫ ਮਾਮਲਾ.ਦਰਜ ਕਰਕੇ ਲਾਸ਼ ਦਾ ਪੋਸਟ ਮਾਟਰਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ।


