ਡਾ:ਬਲਰਾਜ ਸਿੰਘ ਰਾਜੂ ਮਾਨਵ ਸੇਵਾ ਫਾਊਡੇਸ਼ਨ ਪੰਜਾਬ ਦੇ ਕੈਸ਼ੀਅਰ ਨਿਯੁਕਤ,ਸੰਮਤੀ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਸਮਾਲਸਰ,15 ਅਪ੍ਰੈਲ (ਜਸਵੰਤ ਗਿੱਲ)-ਮਾਨਵ ਸੇਵਾ ਫਾਊਡੇਸ਼ਨ ਪੰਜਾਬ ਵਲੋਂ ਚੈਅਰਮੈਨ ਡਾ.ਜਗਦੇਵ ਸਿੰਘ ਚਹਿਲ ਬਰਗਾੜੀ,ਪ੍ਰਧਾਨ ਡਾ. ਗੁਰਦੀਪ ਸਿੰਘ ਘੁੱਦਾ ਦੀ ਅਗਵਾਈ ਹੇਠ ਬਠਿੰਡਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਫਾਊਡੇਸ਼ਨ ਦੇ ਨਵੇਂ ਅਹੁੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਦੌਰਾਨ ਡਾ:ਬਲਰਾਜ ਸਿੰਘ ਰਾਜੂ ਸਮਾਲਸਰ ਨੂੰ ਫਾਊਡੇਸ਼ਨ ਨੇ ਸਰਬ-ਸੰਮਤੀ ਨਾਲ ਕੈਸ਼ੀਅਰ ਨਿਯੁਕਤ ਕੀਤਾ,ਇਸ ਨਿਯੁਕਤੀ ਨਾਲ ਸਮਾਲਸਰ ਸਮਾਜ ਸੇਵਾ ਸੰਮਤੀ ਦੇ ਸਮੂਹ ਅਹੁਦੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ। ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਮਤੀ ਦੇ ਮੈਂਬਰ ਬਾਵਾ ਭੱਲਾ,ਰਾਕੇਸ਼ ਕੁਮਾਰ ਬਿੱਟਾ,ਕਿਰਮਲ ਸਿੰਘ ਅਤੇ ਸੁਖਦੇਵ ਸਿੰਘ ਸੋਢੀ ਨੇ ਦੱਸਿਆ ਕਿ ਡਾ.ਬਲਰਾਜ ਸਿੰਘ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਅਤੇ ਸਮਾਜ ਸੇਵਾ ਵਿੱਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡਾ: ਬਲਰਾਜ ਸਮਾਲਸਰ ਸਮਾਜ ਸੇਵਾ ਸੰਮਤੀ ਦੇ ਵੀ ਪ੍ਰਧਾਨ ਹਨ ਅਤੇ ਉਨ੍ਹਾਂ ਦੀ ਅਗਵਾਈ ਹੇਠ ਹੀ ਸੰਮਤੀ ਆਪਣੇ ਸਮਾਜ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਵ ਸੇਵਾ ਫਾਊਡੇਸ਼ਨ ਪੰਜਾਬ ਵੱਲੋਂ ਡਾ.ਬਲਰਾਜ ਸਿੰਘ ਨੂੰ ਕੈਸ਼ੀਅਰ ਨਿਯੁਕਤ ਕਰਨਾ ਡਾਕਟਰਾਂ ਲਈ ਬਹੁਤ ਹੀ ਸਨਮਾਨ ਅਤੇ ਮਾਣ ਵਾਲੀ ਗੱਲ ਹੈ। ਇਸ ਮੌਕੇ ਡਾ.ਬਲਰਾਜ ਸਿੰਘ ਨੇ ਦੱਸਿਆ ਕਿ ਫਾਊਡੇਸ਼ਨ ਦਾ ਮੁੱਖ ਕਾਰਜ ਲੋਕ ਸੇਵਾ ਕਰਨਾ ਹੈ, ਗਰੀਬ ਬੀਮਾਰ ਲੋਕਾਂ ਦੀ ਆਰਥਿਕ ਮਦਦ ਕਰਨਾ ਅਤੇ ਉਨ੍ਹਾਂ ਦਾ ਇਲਾਜ ਕਰਵਾਉਣਾ ਹੈ ਇਸ ਦੇ ਨਾਲ ਹੀ ਗਰੀਬ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ ਨਾਲ ਜੋੜ ਕੇ ਉਨ੍ਹਾਂ ਦੀ ਹਰ ਪੱਖ ਤੋਂ ਸਹਾਇਤਾ ਕਰਨਾ ਹੈ। ਡਾ.ਬਲਰਾਜ ਨੇ ਕਿਹਾ ਕਿ ਫਾਊਡੇਸ਼ਨ ਨੇ ਉਨ੍ਹਾਂ ਨੂੰ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਹੈ,ਇਸ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇੇ।


