ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਬਾਲ ਕਿ੍ਰਸਨ ਬਾਲੀ ਵਲੋਂ ਜ਼ਿਲਾ ਮੋਗਾ ਸ਼ਹਿਰੀ ਦੇ 7 ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ

ਮੋਗਾ, 16 ਅਪਰੈਲ (ਜਸ਼ਨ)-ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਤੋਤਾ ਸਿੰਘ ਤੇ ਅਕਾਲੀ ਦਲ ਦੇ ਜ਼ਿਲਾ ਸਹਿਰੀ ਪ੍ਰਧਾਨ ਬਾਲ ਕਿ੍ਰਸ਼ਨ ਨੇ ਜ਼ਿਲਾ ਮੋਗਾ ਸਹਿਰੀ ਦੇ 7 ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨਾਂ ਨੂੰ ਜ਼ਿਲੇ ਦੇ ਅਹੁਦੇਦਾਰ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ ਜਿਸ ਤਹਿਤ ਉਨਾਂ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਸਲਾਹ ਮਸਵਰਾ ਕਰਨ ਉਪਰੰਤ 7 ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਨਾਂ ਨੂੰ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਦੇ ਮੱਦੇਨਜਰ ਸਰਕਲ ਪ੍ਰਧਾਨ ਦੇ ਅਹੁਦੇ ਦੇ ਕੇ ਨਿਵਾਜਿਆ ਗਿਆ ਹੈ । ਉਨਾਂ ਆਸ ਪ੍ਰਗਟਾਈ ਕਿ ਜ਼ਿਲਾ ਮੋਗਾ ਸਹਿਰੀ ਦੇ ਨਿਯੁਕਤ ਕੀਤੇ ਸਰਕਲ ਪ੍ਰਧਾਨ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਗੇ। ਉਨਾਂ ਕਿਹਾ ਕਿ ਜ਼ਿਲਾ ਮੋਗਾ ਦੇ ਬਾਕੀ ਰਹਿੰਦੇ ਅਹੁਦੇਦਾਰਾਂ ਦੀ ਸੂਚੀ ਵੀ ਜਲਦ ਜਾਰੀ ਕੀਤੀ ਜਾਵੇਗੀ । ਜਾਰੀ ਕੀਤੇ 7 ਸਰਕਲ ਪ੍ਰਧਾਨਾਂ ਦੀ ਸੂਚੀ ‘ਚ ਲਖਜਿੰਦਰ ਸਿੰਘ ਮਾਨ ਨੂੰ ਧਰਮਕੋਟ, ਰਾਮ ਲੁਭਾਇਆ ਨਾਰੰਗ ਨੂੰ ਕੋਟ ਈਸੇ ਖਾਂ, ਜੋਗਿੰਦਰ ਸਿੰਘ ਲੁਹਾਮ ਨੂੰ ਮੋਗਾ-2, ਕੁਲਦੀਪ ਸਿੰਘ ਆਹਲੂਵਾਲੀਆ ਨੂੰ ਮੋਗਾ-1, ਪਵਨ ਢੰਡ ਨੂੰ ਬਾਘਾ ਪੁਰਾਣਾ, ਪ੍ਰਦੀਪ ਕੁਮਾਰ ਬਿੱਟੂ ਨੂੰ ਨਿਹਾਲ ਸਿੰਘ ਵਾਲਾ, ਸੁਖਮੰਦਰ ਸਿੰਘ ਐਮ.ਸੀ. ਬੱਧਨੀ ਕਲਾਂ ਸਰਕਲ ਸ਼ਾਮਲ ਹਨ ।


