ਆਸਿਫ਼ਾ ਦੀ ਆਤਮਿਕ ਸ਼ਾਂਤੀ ਲਈ ਨੌਜਵਾਨਾਂ ਨੇ ਫ਼ਾਜ਼ਿਲਕਾ ’ਚ ਕੀਤਾ ਕੈਂਡਲ ਮਾਰਚ, ਅਜਿਹੇ ਘਿਨੌਣੇ ਵਰਤਾਰੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੀ ਕੀਤੀ ਮੰਗ

ਫ਼ਾਜ਼ਿਲਕਾ,16 ਅਪਰੈਲ (ਦਲੀਪ ਦੱਤ) ਜੰਮੂ ਦੇ ਕਠੂਆ ’ਚ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਮਿ੍ਰਤਕ ਬੱਚੀ ਆਸਿਫ਼ਾ ਦੀ ਆਤਮਿਕ ਸ਼ਾਂਤੀ ਲਈ ਜ਼ਿਲੇ ਦੀ ਮੰਡੀ ਰੋੜਾਂਵਾਲੀ ’ਚ ਕੈਂਡਲ ਮਾਰਚ ਕੱਢਿਆ ਗਿਆ । ਇਹ ਕੈਂਡਲ ਮਾਰਚ ਮੰਡੀ ਰੋੜਾਂਵਾਲੀ ਦੇ ਵੱਖ ਵੱਖ ਬਜ਼ਾਰਾਂ ਤੋਂ ਹੰੁਦਾ ਹੋਇਆ ਪਿੰਡ ਮੀਨੀਆ ਵਾਲੇ ਚੌਂਕ ਦੇ ਨਜ਼ਦੀਕ ਖਤਮ ਹੋਇਆ। ਇਸ ਮੌਕੇ ਭਾਰੀ ਗਿਣਤੀ ’ਚ ਮੌਜੂਦ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕੀਤਾ ਅਤੇ ਦੋਸ਼ੀਆਂ ਨੂੰ ਫ਼ਾਸੀਂ ਦੀ ਸਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਗੁਰਭੇਜ ਸਿੰਘ,ਜਗਮੀਤ ਸਿੰਘ ਸੰਧੂ, ਜਸਵੰਤ ਸਿੰਘ ਜੁਗਨੂੰ,ਗੋਪਾਲ ਚੰਦ ,ਸੰਦੀਪ ਲੂਨਾ,ਭਾਰਤ ਭੂਸ਼ਣ ,ਹਰਜਿੰਦਰ ਸਿੰਘ ਵਿਰਕ ,ਡਾ: ਧੀਰਜ ਵਾਤਸ,ਬੌਬੀ,ਰਾਕੇਸ਼ ,ਰਾਕੇਸ਼ ਹੈਪੀ ,ਓਮ ਕੰਬੋਜ ,ਕਿਰਨ ਕਚੂਰਾ,ਗੋਰਾ ਖੇੜਾ,ਅਜੇ ਕਾਲੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕ ਸ਼ਾਮਲ ਹੋਏ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


