ਪਿੰਡ ਤਲਵੰਡੀ ਭੰਗੇਰੀਆਂ ਵਿਖੇ ਐਨ ਆਰ ਆਈ ਪਰਿਵਾਰ ਨੇ ਲਗਾਇਆ ਰੋਕੋ ਕੈਂਸਰ ਕੈਂਪ

ਮੋਗਾ,16 ਅਪਰੈਲ (ਜ਼ਸਨ)-ਮੋਗਾ ਨਜ਼ਦੀਕ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਐਨ ਆਰ ਆਈ ਜੀਤਾ ਸਿੰਘ ਭੁੱਲਰ ਵਲੋਂ ਵਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਪਿੰਡ ਵਿੱਚ ਰੋਕੋ ਕੈਂਸਰ ਕੈਂਪ ਲਗਾਇਆ ਗਿਆ । ਇਸ ਕਂੈਪ ਦਾ ੁਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਦੇਸੂਬਾ ਸਕੱਤਰ ਅਤੇ ਸਾਬਕਾ ਮੈਂਬਰ ਸ੍ਰੋਮਣੀ ਪ੍ਰਬੰਧਕ ਕਮੇਟੀ ਸ: ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਅਤੇ ਪਿੰਡ ਦੇ ਸਰਪੰਚ ਸ: ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਸਾਝੇਂ ਤੌਰ ’ਤੇ ਕੀਤਾ। ਇਸ ਕੈਂਪ ਵਿਚ 700 ਦੇ ਕਰੀਬ ਲੋਕਾਂ ਦਾ ਫਰੀ ਚੈਕਅੱਪ ਕੀਤਾ ਗਿਆ। ਇਸ ਮੌਕੇ ਐਨ ਆਰ ਜੀਤਾ ਸਿੰਘ ਭੁੱਲਰ ਨੇ ਕਿਹਾ ਕਿ ਸਾਡੇ ਲੋਕਾਂ ਨੂੰ ਲੰਗਰਾ ਦੀ ਲੋੜ ਨਹੀ ਬਲਕਿ ਦਵਾਈਆਂ ਦੇ ਲੰਗਰਾਂ ਦੀ ਲੋੜ ਹੈ ਉਹਨਾ ਕਿਹਾ ਕਿ ਬੜੇ ਦੁੱਖ ਨਾਲ.ਕਹਿਣਾ ਪੈ ਰਿਹਾ ਹੈ ਕਿ ਸਾਡੇ ਮਾਲਵੇ ਖੇਤਰ ਵਿੱਚ ਕੈਂਸਰ ਦੀ ਨਾਮੁਰਾਦ ਬਿਮਾਰੀ ਅਤੇ ਕਾਲਾ ਪੀਲੀਆ, ਗੁਰਦਿਆਂ ਦੀਆਂ ਬਿਮਾਰੀਆਂ ਕਾਰਨ ਹਜ਼ਾਰਾਂ ਮਰੀਜ਼ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਅਤੇ ਪਿੰਡ ਦੇ ਸਰਪੰਚ ਨਿਹਾਲ ਸਿੰਘ ਨੇ ਕਿਹਾ ਐਨ ਆਰ ਆਈ ਜੀਤਾ ਸਿੰਘ ਭੁੱਲਰ ਦਾ ਸਮੁੱਚੇ ਪਿੰਡ ਵਲੋਂ ਧੰਨਵਾਦ ਕਰਦੇ ਹਾਂ ਜਿੰਨਾ ਵਲੋਂ ਜਿੱਥੇ ਸਮੇਂ ਸਮਂੇ ਸਿਰ ਪਿੰਡ ਦੀਆਂ ਲੋੜਵੰਦ ਬੱਚੀਆਂ ਦੇ ਵਿਆਹ ਕਾਰਜ ਵੀ ਕੀਤੇ ਜਾਦੇ ਉੱਥੇ ਇਹਨਾ ਵਲੋਂ ਕੈਂਸਰ ਦਾ ਚੈਕਅੱਪ ਕੈਪ ਲਗਾਇਆ ਗਿਆ ਹੈ । ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸ: ਕੁਲਵੰਤ ਸਿੰਘ ਧਾਲੀਵਾਲ ਦਾ ਸਰਪੰਚ ਨਿਹਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ । ੁਨਾ ਕਿਹਾ ਕਿ ਕੈਂਸਰ ਨੂੰ ਜੜੋਂ ਖਤਮ ਕਰਨ ਦਾ ਬੀੜਾ ਕੁਲਵੰਤ ਸਿੰਘ ਧਾਲੀਵਾਲ ਨੇ ਚੁੱਕਿਆ ਉੁਹ ਇਕ ਨਾ ਇਕ ਦਿਨ ਜ਼ਰੂਰ ਪੂਰਾ ਹੋਵੇਗਾ। ਇਸ ਮੌਕੇ ਬਲਤੇਜ ਸਿੰਘ, ਗੁਰਚਰਨ ਸਿੰਘ ਨੰਬਰਦਾਰ,ਮਨਜੀਤ ਸਿੰਘ ਪੰਚ,ਜਲੋਰ ਸਿੰਘ ਤਲਵੰਡੀ, ਨੱਥਾ ਸਿੰਘ ਤਲਵੰਡੀ,ਸਰਬਾ ਸਿੰਘ ਬਲਾਕ ਸੰਮਤੀ,ਅਮਰ ਸਿੰਘ ਪੰਚ ਆਦਿ ਹਾਜ਼ਰ ਸਨ।


