ਬੱਚੀ ਆਸਿਫਾ ਦੀ ਆਤਮਿਕ ਸ਼ਾਂਤੀ ਲਈ ਕਮਲਜੀਤ ਸਿੰਘ ਬਰਾੜ ਦੀ ਅਗਵਾਈ ’ਚ ਕਾਂਗਰਸੀ ਵਰਕਰਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ

ਬਾਘਾਪੁਰਾਣਾ ,17 ਅਪਰੈਲ (ਜਸ਼ਨ) -ਬੀਤੀ ਸ਼ਾਮ ਬਾਘਾਪੁਰਾਣਾ ਵਿਖੇ ਅਰਦਾਸ ਮਾਰਚ ਦੇ ਨਾਮ ’ਤੇ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਕਠੂਆ ਜਬਰ ਜਨਾਹ ਪੀੜਤ ਬੱਚੀ ਆਸਿਫਾ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਗਿਆ ਅਤੇ ਮੇਨ ਚੌਕ ਵਿਖੇ ਅਰਦਾਸ ਕੀਤੀ ਗਈ। ਕਮਲਜੀਤ ਬਰਾੜ ਨੇ ਕਿਹਾ ਕਿ ਸਮੁੱਚੇ ਦੇਸ਼ ਵਿਚ ਅਜਿਹੀਆਂ ਘਟਨਾਵਾਂ ਖਿਲਾਫ਼ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਐੱਨ ਡੀ ਏ ਸਰਕਾਰ ਕੰੁਭਕਰਨੀ ਨੀਂਦ ਸੌਂ ਰਹੀ ਹੈ । ਉਹਨਾਂ ਕਿਹਾ ਕਿ ਜਦੋਂ ਤੱਕ ਜਬਰ-ਜ਼ਨਾਹੀਆਂ ਲਈ ਫਾਂਸੀ ਦੇਣ ਦੀ ਸਜ਼ਾ ਦਾ ਕਾਨੂੰਨ ਨਹੀਂ ਬਣ ਜਾਂਦਾ, ਉਦੋਂ ਤੱਕ ਲੜਕੀਆਂ ‘ਤੇ ਅੱਤਿਆਚਾਰ ਰੁਕਣਾ ਮੁਸ਼ਕਲ ਹੈ। ਉਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਹੋ ਜਾਂਦੀ ਇਸ ਤਰਾਂ ਦੇ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਉਹਨਾਂ ਨਾਲ ਨਗਰ ਕੌਂਸਲ ਬਾਘਾਪੁਰਾਣਾ ਦੇ ਮੀਤ ਪ੍ਰਧਾਨ ਜਗਸੀਰ ਗਰਗ, ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ, ਸੁਰਿੰਦਰ ਸ਼ਿੰਦਾ ਵਾਈਸ ਚੇਅਰਮੈਨ ਐੱਸ ਸੀ ਡਿਪਾਰਟਮੈਂਟ ਪੰਜਾਬ, ਵਿੱਕੀ ਆਲਮ ਵਾਲਾ,ਗੁਰਦੀਪ ਬਰਾੜ ਬਲਾਕ ਪ੍ਰਧਾਨ ਯੂਥ, ਦੀਪਾ ਅਰੋੜਾ, ਸਸ਼ੀ ਗਰਗ, ਅਜੇ ਗਰਗ ਐੱਮ ਸੀ, ਰਿੰਕੂ ਕੁਮਾਰ ਐੱਮ ਸੀ,ਚਮਕੌਰ ਬਰਾੜ, ਸੋਨੀ ਘੋਲੀਆ, ਅਜੇ ਗਰਗ, ਗਗਨ ਨਿਗਾਹਾ,ਮਾਣਕ ਭੱਟੀ,ਪਵਿੱਤਰ ਸਿੰਘ ਰੁਮਾਣਾ, ਝਿਰਮਲ ਬਰਾੜ,ਭੋਲਾ ਸਿੰਘ ਰਾਜੇਆਣਾ ਆਦਿ ਹਾਜ਼ਰ ਸਨ।


