ਵੀਰ ਸਿੰਘ ਸਕੂਲ ਦੇ ਵਿਦਿਆਰਥੀ ਦਾ ਕਨੇਡਾ ਦਾ ਵੀਜ਼ਾ ਲੱਗਾ

ਬਾਘਾਪੁਰਾਣਾ,17 ਅਪ੍ਰੈਲ (ਜਸਵੰਤ ਗਿੱਲ) ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦੇ ਬਾਰ੍ਹਵੀਂ ਆਰਟਸ ਜਮਾਤ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਡੇਮਰੂ ਖੁਰਦ ਨੇ 6 ਬੈਂਡ ਪ੍ਰਾਪਤ ਕਰਕੇ , ਉੱਚ ਵਿਦਿਆ ਹਾਸਿਲ ਕਰਨ ਲਈ ਕਨੇਡਾ ਦੇ ਸਰੀ ਸ਼ਹਿਰ ਦੇ ਕੋਲੰਬੀਆ ਕਾਲਜ ਦਾ ਵੀਜ਼ਾ ਪ੍ਰਾਪਤ ਕੀਤਾ ਹੈ।ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਨੇ ਦੱਸਿਆ ਕਿ ਵਿਦਿਆਰਥੀ ਨੇ ਬਾਰ੍ਹਵੀਂ ਆਰਟਸ ਵਿਚੋਂ 71% ਅੰਕ ਪ੍ਰਾਪਤ ਕੀਤੇ ਤੇ ਖੇਡਾਂ ਤੇ ਹੋਰ ਗਤੀਵਿਧੀਆਂ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਮੈਨਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਵਿਦਿਆਰਥੀ ਤੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਪਹੁੰਚਣ ਤੇ ਵਿਦਿਆਰਥੀ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਨਾਲ ਮੈਡਮ ਬਲਵਿੰਦਰ ਕੌਰ ਹਾਜ਼ਰ ਸਨ।
**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


