ਗੁਰਦੁਆਰਾ ਸਾਹਿਬ ਲੰਡੇ ਵਿਖੇ ਦੱਸ ਰੋਜ਼ਾ ਛੇਵਾਂ ਪੱਗੜੀ ਸਿਖਲਾਈ ਕੈਂਪ ਦਾ ਲਗਾਇਆ

ਬਾਘਾਪੁਰਾਣਾ,17 ਅਪ੍ਰੈਲ (ਜਸਵੰਤ ਗਿੱਲ)ਨਜਦੀਕ ਪਿੰਡ ਲੰਡੇ ਵਿਖੇ ਗੁਰਦੁਆਰਾ ਸਾਹਿਬ ਪੱਤੀ ਤਲੋਕਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਂਉਡੇਸ਼ਨ ਦੇ ਸਹਿਯੋਗ ਨਾਲ ਦੱਸ ਰੋਜ਼ਾ ਛੇਵਾਂ ਪੱਗੜੀ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਚਾਲੀ ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਪ ਵਿੱਚ ਸਿੱਖ ਫਾਉਡੇਸ਼ਨ ਦੇ ਮੈਂਬਰ ਨਿਰਮਲ ਸਿੰਘ ਮਾਹਲਾ, ਬਲਵੀਰ ਸਿੰਘ ਬੁੱਟਰ ਰੋਜਾਨਾ ਦਸ ਦਿਨ ਪੱਗ ਬੰਨਣ ਦੀ ਸਿਖਲਾਈ ਦਿੰਦੇ ਰਹੇ। ਆਖਿਰੀ ਦਿਨ ਵਿਸ਼ੇਸ਼ ਟੀਮ ਵੱਲੋਂ ਪੱਗ ਬੰਨਣ ਦੀ ਸਿਖਲਾਈ ਲੈ ਰਹੇ ਬੱਚਿਆਂ ਦੇ ਪੱਗ ਬੰਨਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅਮ੍ਰਿਤਪਾਲ ਸਿੰਘ ਨੇ ਪਹਿਲਾ, ਹਰਗੋਪਾਲ ਸਿੰਘ ਨੇ ਦੂਜਾ ਅਤੇ ਅਮਰਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕਰਕੇ ਇਨਾਮ ਪ੍ਰਾਪਤ ਕੀਤੇ। ਜੇਤੂਆਂ ਨੂੰ ਸਨਮਾਣ ਚਿੰਨ, ਸਰਟੀਫਿਕੇਟ ਅਤੇ ਧਾਰਮਿਕ ਕਿਤਾਬਾਂ ਦਿੱਤੀਆਂ ਗਈਆਂ। ਇਸ ਪੱਗੜੀ ਸਿਖਲਾਈ ਕੈਂਪ ਵਿੱਚ ਬਾਕੀ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਸਰਟੀਫਿਕੇਟ ਅਤੇ ਧਾਰਮਿਕ ਕਿਤਾਬਾਂ ਦਿੱਤੀਆਂ ਗਈਆਂ। ਇਸ ਸਮੇਂ ਸਿੱਖ ਫਾਂਉਡੇਸ਼ਨ ਦੇ ਪ੍ਰਧਾਨ ਮਨਮੋਹਨ ਸਿੰਘ ਘੋਲੀਆ ਅਤੇ ਜੱਥੇਦਾਰ ਬੇਅੰਤ ਸਿੰਘ ਨੇ ਪੱਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਸਿੱਖ ਫਾਂਉਡੇਸ਼ਨ ਵੱਲੋਂ ਹੋਰ ਕੀਤੇ ਜਾਂਦੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਨਸ਼ਿਆਂ ਤੋਂ ਬਚ ਕੇ ਗੁਰੁ ਲੜ ਲੱਗਣ ਲਈ ਕਿਹਾ। ਇਸ ਸਮੇਂ ਸਕੱਤਰ ਅਜਮੇਰ ਸਿੰਘ, ਹਰਜਿੰਦਰ ਸਿੰਘ, ਸਾਹਿਤਕਾਰ ਲਖਵੀਰ ਕੋਮਲ, ਗੁਰਪ੍ਰੀਤ ਸਿੰਘ ਥਾਂਦੇਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਪੱਗੜੀ ਸਿਖਲਾਈ ਕੈਂਪ ਵਿੱਚ ਬਲਵਿੰਦਰ ਸਿੰਘ, ਧਰਮ ਸਿੰਘ, ਹਰਬੰਸ ਸਿੰਘ, ਭਜਨ ਸਿੰਘ, ਲਛਮਣ ਸਿੰਘ, ਮੱਘਰ ਸਿੰਘ, ਮੇਜਰ ਸਿੰਘ, ਭੋਲਾ ਸਿੰਘ ਸੇਵਾਦਾਰ ਅਤੇ ਸਮੂਹ ਸੰਗਤ ਦਾ ਵਿਸ਼ੇਸ਼ ਸਹਿਯੋਗ ਰਿਹਾ। ਸੰਗਤਾਂ ਲਈ ਗੁਰੁ ਕਾ ਲੰਗਰ ਦਸ ਦਿਨ ਅਤੁੱਟ ਵਰਤਦਾ ਰਿਹਾ। ਅਖੀਰ ਵਿੱਚ ਬੇਅੰਤ ਸਿੰਘ ਖਾਲਸਾ ਨੇ ਸਮੂਹ ਫਾਂਉਡੇਸ਼ਨ ਮੈਬਰਾਂ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਸਮੂਹ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।


