ਮੰਡੀਆਂ ’ਚ ਲੱਗੇ ਕਣਕ ਦੇ ਢੇਰ,ਕਿਸਾਨ ਤੇ ਆੜਤੀ ਹੋਏ ਪਰੇਸ਼ਾਨ

ਫ਼ਾਜ਼ਿਕਾ,17 ਅਪਰੈਲ (ਦਲੀਪ ਦੱਤ)-ਠੇਕੇਦਾਰਾਂ ਅਤੇ ਲੇਬਰ ਵਿਚਾਲੇ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ । ਫੂਡਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਅਤੇ ਪਲੇਦਾਰ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ । ਇਸ ਹੜਤਾਲ ਕਾਰਨ ਜਿਥੇ ਅਨਲੋਡਿੰਗ ਵਾਲੇ ਵਾਹਨਾਂ ਦੀ ਗੋਦਾਮਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ ਉੱਥੇ ਮੰਡੀਆਂ ਵਿਚ ਕਣਕ ਦੇ ਢੇਰ ਲੱਗ ਗਏ ਜਿਸ ਕਾਰਨ ਕਿਸਾਨ ਅਤੇ ਆੜਤੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆੜਤੀਆਂ ਦੀ ਪਰੇਸ਼ਾਨੀ ਇਹ ਹੈ ਕਿ ਅਨਲੋਡਿੰਗ ਨਾ ਹੋਣ ਕਰਕੇ ਉਹ ਨਵਾਂ ਵੇਚਣ ’ਚ ਮਦਦ ਨਹੀਂ ਕਰ ਸਕਦੇ ਅਤੇ ਕਿਸਾਨਾਂ ਦੀ ਕਣਕ ਮੰਡੀਆਂ ਵਿਚ ਨਾ ਵਿਕਣ ਕਾਰਨ ਉਹਨਾਂ ਨੂੰ ਰਾਤਾਂ ਮੰਡੀ ਵਿਚ ਹੀ ਗੁਜ਼ਾਰਨੀਆਂ ਪੈਂਦੀਆਂ ਹਨ। ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਨੇ ਕਿਹਾ ਕਿ ਇਸ ਵਿਵਾਦ ਦੇ ਚੱਲਦਿਆਂ ਉਹ ਵੀ ਕਾਫ਼ੀ ਪਰੇਸ਼ਾਨੀ ਵਿਚ ਹੈ । ਉਹਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਵਿਵਾਦ ਨੂੰ ਸੁਲਝਾਇਆ ਜਾਵੇ ਤਾਂ ਕਿ ਕਣਕ ਦੀ ਖਰੀਦ ਦਾ ਕੰਮ ਨਿਰਵਿਘਟਨ ਚੱਲ ਸਕੇ।