ਸਵੱਛ ਭਾਰਤ ਅਭਿਆਨ ਤਹਿਤ ਬੱਚਿਆਂ ਨੂੰ ਦੱਸੇ ਸਫਾਈ ਦੇ ਗੁਰ

ਮੋਗਾ, 18 ਅਪ੍ਰੈਲ (ਜਸ਼ਨ) - ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਨਾਏ ਜਾ ਰਹੇ ਸਵੱਛ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਤੇ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਦੇ ਦਿਸ਼ਾ ਨਰਦੇਸ਼ਾਂ ਹੇਠ ਬੀ.ਈ.ਈ. ਰਛਪਾਲ ਸਿੰਘ ਸੋਸਣ ਤੇ ਐਸ.ਆਈ. ਬਲਰਾਜ ਸਿੰਘ ਸਿੱਧੂ ਦੀ ਟੀਮ ਵੱਲੋਂ ਸਮਰ ਫੀਲਡਜ਼ ਸਕੂਲ ਡਰੋਲੀ ਭਾਈ ਦੇ ਬੱਚਿਆਂ ਨੂੰ ਨਿੱਜੀ ਸਫਾਈ ਤੇ ਆਲੇ ਦੁਆਲੇ ਦੀ ਸਫਾਈ ਦੇ ਨੁਕਤੇ ਸਮਝਾਏ ਗਏ। ਇਸ ਮੌਕੇ ਬੋਲਦਿਆਂ ਰਛਪਾਲ ਸਿੰਘ ਸੋਸਣ ਨੇ ਬੱਚਿਆਂ ਨੂੰ ਦੱਸਿਆ ਕਿ ਸਰੀਰ ਦੀ ਸਫਾਈ ਦੇ ਨਾਲ-ਨਾਲ ਆਲੇ ਦੁਆਲੇ ਦੀ ਸਫਾਈ ਵੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਘਟਾਈ ਜਾਵੇ ਅਤੇ ਰਸੋਈ ਦੀ ਰਹਿੰਦ-ਖੂੰਹਦ ਤੇ ਕੂੜੇ ਨੂੰ ਕੰਪੋਸਟ ਖਾਦ ਲਈ ਵਰਤਿਆ ਜਾਵੇ। ਬਲਰਾਜ ਸਿੰਘ ਸਿੱਧੂ ਨੇ ਬੱਚਿਆਂ ਨੂੰ ਹੱਥ ਧੋਣ ਦੇ 6 ਸਟੈੱਪ ਸਮਝਾਉਂਦਿਆਂ ਹੱਥ ਧੋਣ ਦੇ ਫਾਇਦੇ ਤੇ ਬਿਮਾਰੀਆਂ ਤੋਂ ਬਚਾਅ ਦੇ ਤਰੀਕੇ ਦੱਸੇ। ਉਹਨਾਂ ਕਿਹਾ ਕਿ ਆਲੇ ਦੁਆਲੇ ਗੰਦਗੀ ਦੇ ਢੇਰ ਜਮਾਂ ਨਾ ਹੋਣ ਦਿੱਤੇ ਜਾਣ ਤੇ ਨਾ ਹੀ ਫਾਲਤੂ ਪਾਣੀ ਜਮਾਂ ਹੋਣ ਦਿੱਤਾ ਜਾਵੇ ਕਿਉਂਕਿ ਇਹ ਮੱਖੀ-ਮੱਛਰ ਨੂੰ ਸੱਦਾ ਦਿੰਦੇ ਹਨ, ਜੋ ਬਿਮਾਰੀਆਂ ਲੱਗਣ ਦਾ ਕਾਰਨ ਬਣਦੇ ਹਨ। ਇਸ ਮੌਕੇ ਸਕੂਲ ਸਮਰ ਫਿਲਡ ਸਕੂਲ ਦੇ ਪਿ੍ਰੰਸੀਪਲ ਉਮੇਸ਼ ਕੁਮਾਰ, ਇੰਚਾਰਜ਼ ਕਰਮਜੀਤ ਕੌਰ ਤੇ ਅਧਿਆਪਕ ਸਹਿਬਾਨ ਹਰਪ੍ਰੀਤ ਕੌਰ, ਰਮਿੰਦਰ ਸਿੰਘ, ਜਗ਼ਮੀਤ ਕੌਰ, ਹਰਪ੍ਰੀਤ ਕੌਰ, ਵੀਰਪਾਲ ਕੌਰ, ਮਨਵਿੰਦਰ ਸਿੰਘ ਆਦਿ ਹਾਜ਼ਰ ਸਨ।


