ਕੈਂਬਰਿਜ ਇੰਟਰਨੈਸ਼ਨ ਸਕੂਲ ਮੋਗਾ ਨੇ ਮੌਨਟੈਂਸਰੀ ਲੈਬ ਨੂੰ ਕੀਤਾ ਅੱਪਡੇਟ

ਮੋਗਾ, 19 ਅਪਰੈਲ (ਜਸ਼ਨ)- ਕੈਂਬਰਿਜ ਇੰਟਰਨੈਸ਼ਨ ਸਕੂਲ ਕੋਟਕਪੁਰਾ ਰੋਡ ਮੋਗਾ ਨੇ ਪਹਿਲਾਂ ਚੱਲ ਰਹੀ ਮੌਨਟੈਂਸਰੀ ਲੈਬ ਨੂੰ ਹੋਰ ਅੱਪਡੇਟ ਕੀਤਾ ਹੈ। ਸਕੂਲ ਦੇ ਪਿ੍ਰੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਕੈਮਸਟਰੀ ਲੈਬ, ਫਿਜ਼ਿਕਸ ਲੈਬ,ਬਾਇਓ ਲੈਬ,ਆਡਿਓ ਵਿਜ਼ੂਅਲ ਲੈਬ,ਕੰਪਿੳੂਟਰ ਲੈਬ,ਲੈਂਗੂਏਜ਼ ਲੈਬ ਜਾਂ ਫਿਰ ਮੈਥ ਲੈਬ ਹੋਵੇ ,ਸਮੇਂ ਸਮੇਂ ਸਿਰ ਉਹਨਾਂ ਨੂੰ ਅਪਗਰੇਡ ਕਰਦੇ ਰਹਿੰਦੇ ਹਾਂ । ਨਵੀਂ ਤਕਨੀਕ ਦੇ ਨਾਲ ਨਾਲ ਚੱਲਣਾ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਬੱਚੇ ਹਰ ਸਥਿਤੀ ਵਿਚ ਆਪਣੇ ਆਪ ਨੂੰ ਢਾਲ ਸਕਣ। ਸਕੂਲ ਦੇ ਛੋਟੇ ਛੋਟੇ ਬੱਚੇ ਇਸ ਨਵੀਂ ਤਕਨੀਕ ਨਾਲ ਤਿਆਰ ਹੋਈ ਲੈਬ ਨੂੰ ਵੇਖ ਕੇ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਹਨ । ‘ਟੈਂਡਰ ਫੀਟ ’ਦੇ ਕੋਆਰਡੀਨੇਟਰ ਸ਼੍ਰੀਮਤੀ ਰੋਮਿਲਾ ਸੂਦ ਨੇ ਦੱਸਿਆ ਕਿ ਇਸ ਨਵੀਂ ਤਕਨੀਕ ਵਾਲੀ ਲੈਬ ਨਾਲ ਬੱਚੇ ਬਹੁਤ ਕੁਝ ਨਵਾਂ ਸਿੱਖ ਸਕਦੇ ਹਨ ਅਤੇ ਉਹਨਾਂ ਨੂੰ ਸਿੱਖਣ ਵਿਚ ਬੋਰੀਅਤ ਵੀ ਮਹਿਸੂਸ ਨਹੀਂ ਹੁੰਦੀ ।


