ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਔਰਤ ਵਰਗ ਨੂੰ ਇਨਸਾਫ ਪ੍ਤੀ ਜਾਗਰੂਕ ਕਰਨਾ ਬੇਹੱਦ ਜਰੂਰੀ- ਨਾਰੰਗ

ਮੋਗਾ, 19 ਅਪਰੈਲ(ਜਸ਼ਨ)- ਨੰਦੀ ਫਾਊਂਡੇਸ਼ਨ ਵੱਲੋਂ ਮੋਗਾ ਜਿਲੇ ਵਿੱਚ ਲੜਕੀਆਂ ਦੇ ਸਿੱਖਿਆ ਪੱਧਰ ਨੂੰ ਉਪਰ ਚੁੱਕਣ ਲਈ ਚਲਾਏ ਜਾ ਰਹੇ ਨੰਨੀ ਕਲੀ ਪ੍ਰੋਜੈਕਟ ਤਹਿਤ ਅੱਜ ਜਿਲਾ ਮੋਗਾ ਦੇ ਮੁੱਖ ਦਫਤਰ ਵਿਖੇ ਪ੍ਰੋਜੈਕਟ ਅਧੀਨ ਕੰਮ ਕਰ ਰਹੇ ਅਧਿਆਪਕਾਂ (ਕਮਿਊਨਟੀ ਅਸਿਸਟੈਂਟ) ਲਈ ਇੱਕ ਦਿਨਾ ਇੰਡਕਸ਼ਨ ਟ੍ੇਨਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਚੀਫ ਜ਼ੁਡੀਸ਼ੀਅਲ ਮੈਜਿਸਟਰੇਟ ਕਮ ਸੈਕਟਰੀ ਜਿਲਾ ਕਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ ਵਿਨੀਤ ਨਾਰੰਗ ਮੁੱਖ ਮਹਿਮਾਨ ਵਜੋਂ, ਸਿਹਤ ਵਿਭਾਗ ਮੋਗਾ ਦੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਐਨ.ਜੀ.ਓ. ਕੋਆਰਡੀਨੇਟਰ ਐਸ.ਕੇ.ਬਾਂਸਲ ਅਤੇ ਆਰਟ ਆਫ ਲਿਵਿੰਗ ਵੱਲੋਂ ਰਾਕੇਸ਼ ਬਾਂਸਲ ਬੁਲਾਰਿਆਂ ਵਜੋਂ ਸ਼ਾਮਿਲ ਹੋਏ । ਸੈਮੀਨਾਰ ਦੀ ਸ਼ੁਰੂਆਤ ਵਿੱਚ ਨੰਨੀ ਕਲੀ ਦੇ ਪ੍ਰੋਜੈਕਟ ਅਫਸਰ ਮੈਡਮ ਤਰਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਇਸ ਤੋਂ ਉਪਰੰਤ ਸ਼੍ੀ ਐਸ.ਕੇ. ਬਾਂਸਲ ਨੇ ਮੁਫਤ ਕਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਮਲੇਰੀਆ, ਡੇਂਗੂ, ਚਿਕਨਗੁਨੀਆਂ ਅਤੇ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਕਾਰਨਾਂ, ਲੱਛਣਾਂ, ਬਚਾਓ ਤਰੀਕਿਆਂ ਅਤੇ ਇਲਾਜ਼ ਬਾਰੇ ਜਾਣਕਾਰੀ ਦੇ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਮਾਰੀ ਪ੍ਤੀ ਜਾਗਰੂਕਤਾ ਫੈਲਾਉਣ ਲਈ ਟੀਚਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਆਰਟ ਆਫ ਲਿਵਿੰਗ ਵੱਲੋਂ ਰਾਕੇਸ਼ ਬਾਂਸਲ ਨੇ ਪ੍ਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਵੱਖ ਵੱਖ ਕਿੱਤਿਆਂ ਦੀ ਮੁਫਤ ਸਿਖਲਾਈ ਬਾਰੇ ਜਾਣਕਾਰੀ ਦਿੱਤੀ । ਵਿਨੀਤ ਨਾਰੰਗ ਨੇ ਕਿਹਾ ਕਿ ਔਰਤਾਂ ਨੂੰ ਅੱਤਿਆਚਾਰਾਂ ਤੋਂ ਬਚਾਉਣ ਲਈ ਉਨਾਂ ਨੂੰ ਅਧਿਕਾਰਾਂ ਅਤੇ ਇਨਸਾਫ ਪ੍ਰਾਪਤੀ ਦੇ ਸਰਲ ਤਰੀਕਿਆਂ ਬਾਰੇ ਜਾਣਕਾਰੀ ਦੇਣਾ ਅਤਿ ਜਰੂਰੀ ਹੈ । ਉਹਨਾਂ ਕਿਹਾ ਕਿ ਔਰਤਾਂ ਆਪਣੇ ਤੇ ਹੋ ਰਹੇ ਅੱਤਿਆਚਾਰਾਂ ਜਿਵੇਂ ਘਰੇਲੂ ਹਿੰਸਾ, ਬਲਾਤਕਾਰ, ਬਰਾਬਰੀ ਦੇ ਮੌਕੇ ਨਾ ਮਿਲਣਾ ਆਦਿ ਬਾਰੇ ਇਨਸਾਫ ਲੈਣ ਲਈ ਜਿਲਾ ਕਨੂੰਨੀ ਸੇਵਾਵਾਂ ਕੋਲ ਸਧਾਰਨ ਅਰਜ਼ੀ ਦੇ ਕੇ ਮੁਫਤ ਵਕੀਲ ਦੀ ਸੁਵਿਧਾ ਲੈ ਸਕਦੀਆਂ ਹਨ । ਉਹਨਾਂ ਕਿਹਾ ਕਿ ਨੰਦੀ ਫਾਊਂਡੇਸ਼ਨ ਵੱਲੋਂ ਲੜਕੀਆਂ ਦੇ ਸਿੱਖਿਆ ਪੱਧਰ ਨੂੰ ਉਚਾ ਚੁੱਕਣ ਅਤੇ ਔਰਤਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ਼ ਸ਼ਲਾਘਾਯੋਗ ਹਨ । ਮੰਚ ਸੰਚਾਲਨ ਦੀ ਭੂਮਿਕਾ ਮੈਡਮ ਕਰਮਜੀਤ ਕੌਰ ਨੇ ਬਾਖੂਬੀ ਨਿਭਾਈ । ਇਸ ਮੌਕੇ ਪ੍ੋਜੈਕਟ ਅਫਸਰ ਮੈਡਮ ਤਰਨਜੀਤ ਕੌਰ, ਐਨ.ਆਰ.ਜੀ. ਸ਼ਿਵਰਾਜ ਸਿੰਘ, ਐਡਮਿਨ ਪੰਕਜ਼ ਕੁਮਾਰ, ਐਨ.ਕੇ.ਸੀ. ਟੀਮ ਰੂਬਲ ਸਿੰਘ, ਪਲਵਿੰਦਰ ਸਿੰਘ, ਹਰਜਿੰਦਰ ਕੌਰ, ਰਿਪਿਕਾ ਕੌਰ, ਨਿਰਮਲਜੀਤ ਕੌਰ, ਰਾਜਵੀਰ ਕੌਰ, ਮਨਜੀਤ ਕੌਰ, ਸੁਖਦੀਪ ਕੌਰ ਅਤੇ ਜਤਿੰਦਰਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਬੁਲਾਰਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਮਲਟੀਪਰਪਜ ਸੁਪਰਵਾਈਜਰ ਰਣਜੀਤ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਕਮਿਊਨਟੀ ਅਸਿਸਟੈਂਟ ਹਾਜ਼ਰ ਸਨ ।