ਫਾਹਾ ਲੈ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮੋਗਾ, 19 ਅਪਰੈਲ (ਜਸ਼ਨ)-ਜ਼ਿਲ੍ਹਾ ਮੋਗਾ ਦੇ ਪਿੰਡ ਡਾਲਾ ਤੋਂ ਮਹਿਰੋਂ ਰੋਡ ’ਤੇ ਚੱਲਦੇ ਭੱਠੇ ’ਤੇ ਲੇਬਰ ਦਾ ਕੰਮ ਕਰਦੇ ਇਕ ਨੌਜਵਾਨ ਨੇ ਬੀਤੀ ਰਾਤ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ‘ਸਾਡਾ ਮੋਗਾ ਡੌਟ ਕੌਮ’ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਲੇਮਪੁਰਾ ਦਾ 24 ਸਾਲਾ ਨੌਜਵਾਨ ਅਵਤਾਰ ਸਿੰਘ ਪਿਛਲੇ ਕੁੱਝ ਮਹੀਨਿਆਂ ਤੋਂ ਇਸ ਭੱਠੇ ਉੱਪਰ ਪਥੇਰ ਦਾ ਕੰਮ ਕਰਦਾ ਆ ਰਿਹਾ ਸੀ ਪਰ ਬੀਤੀ ਰਾਤ ਕਿਸੇ ਪ੍ਰੇਸ਼ਾਨੀ ਦੀ ਚੱਲਦਿਆਂ ਉਸ ਨੇ ਭੱਠੇ ਦੇ ਨੇੜੇ ਹੀ ਇਕ ਖੇਤ ਵਿਚ ਲੱਗੇ ਟਿੳੂਬਵੈੱਲ ’ਤੇ ਬਣੀ ਮੋਟਰ ’ਤੇ ਲੱਗੇ ਦਰੱਖਤ ਨਾਲ ਲਟਕ ਕੇ ਫਾਹਾ ਲੈ ਲਿਆ। ਸਵੇਰਸਾਰ ਉਸ ਦੀ ਮੌਤ ਦਾ ਪਤਾ ਲੱਗਾ ਜਦੋਂ ਲੋਕਾਂ ਨੇ ਉਸ ਦੀ ਲਾਸ਼ ਦਰੱਖਤ ਨਾਲ ਲਟਕਦੀ ਦੇਖੀ । ਅਜੀਤਵਾਲ ਥਾਣੇ ਦੇ ਪੜਤਾਲੀਆ ਅਫਸਰ ਸੋਹਣ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨੂੰ ਦੱਸਿਆ ਕਿ ਮਿ੍ਰਤਕ ਦੀ ਮਾਤਾ ਹਰਜਿੰਦਰ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।