‘ਆਲ ਲੇਡੀਜ਼ ਲੀਗ ’ ਰਾਹੀਂ ਵਿਸ਼ਵ ਪੱਧਰ ’ਤੇ ਮਹਿਲਾਵਾਂ ਨੂੰ ਕੀਤਾ ਜਾਵੇਗਾ ਸਸ਼ੱਕਤ, ਮੋਗਾ ਚੈਪਟਰ ਦੀ ਹੋਈ ਸ਼ੁਰੂਆਤ

ਮੋਗਾ, 19 ਅਪਰੈਲ (ਜਸ਼ਨ)-ਵਿਸ਼ਵ ਪੱਧਰ ’ਤੇ ਮਹਿਲਾਵਾਂ ਨੂੰ ਸਸ਼ੱਕਤ ਕਰਨ ਲਈ ਬਣੀ ਸੰਸਥਾ ‘ ਆਲ ਲੇਡੀਜ਼ ਲੀਗ ’ ਦੇ ਮੋਗਾ ਚੈਪਟਰ ਦੀ ਸ਼ੁਰੂਆਤ ਸਮੇਂ ਮੋਗਾ ਸ਼ਹਿਰ ਦੀਆਂ ਵੱਖ ਵੱਖ ਖੇਤਰਾਂ ਵਿਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੀਆਂ ਮਹਿਲਾਵਾਂ ਵੱਲੋਂ ਉਸਾਰੂ ਸਮਾਜ ਦੀ ਸਿਰਜਣਾ ਦਾ ਅਹਿਦ ਲੈਣ ਨਾਲ ਮੋਗਾ ਇਲਾਕੇ ਦੀ ਨਕਸ਼ ਨੁਹਾਰ ਬਦਲਣ ਅਤੇ ਲੜਕੀਆਂ ਨੂੰ ਆਪਣੇ ਜੀਵਨ ਵਿਚ ਨਵੇਂ ਆਯਾਮ ਹਾਸਲ ਕਰਨ ਦੀ ਆਸ ਬੱਝੀ ਹੈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਚੈਪਟਰ ਦੀ ਚੇਅਰਪਰਸਨ ਦੀਕਸ਼ਾ ਆਨੰਦ ,ਉੱਪ ਚੇਅਰਪਰਸਨ ਪ੍ਰੋ: ਮੀਰਾ ਨਾਗਪਾਲ ਅਤੇ ਇੰਜੀਨੀਅਰ ਮੁਨੀਸ਼ ਜਿੰਦਲ ਨੇ ਸ਼ਿਰਕਤ ਕੀਤੀ।  ਇਸ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਮੌਕੇ ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਉੱਦਮੀ ਇੰਦੂ ਪੂਰੀ ,ਡਾ: ਰਜਿੰਦਰ ਕੌਰ ਕਮਲ ,ਐੱਸ ਡੀ ਕਾਲਜ ਦੀ ਪਿ੍ਰੰਸੀਪਲ ਦਰਸ਼ਨਾ ਸਿੰਗਲਾ,ਡਾ: ਮੋਨਿਕਾ ਗਰਗ ਅਤੇ ‘ ਆਲ ਲੇਡੀਜ਼ ਲੀਗ ’ ਦੇ ਮੋਗਾ ਚੈਪਟਰ ਦੀ ਚੇਅਰਪਰਸਨ ਭਵਦੀਪ ਸਿਲਕੀ ਕੋਹਲੀ ਨੇ ਸ਼ਮਾ ਰੋਸ਼ਨ ਕਰਕੇ ਮਹਿਲਾਵਾਂ ਲਈ ਅੰਤਰਰਾਸ਼ਟਰੀ ਮੰਚ ‘ ਆਲ ਲੇਡੀਜ਼ ਲੀਗ ’ ਦੀ ਮੋਗਾ ਜ਼ਿਲੇ ਲਈ ਚੈਪਟਰ ਦੇ ਰੂਪ ਵਿਚ ਸਥਾਪਨਾ ਦਾ ਮੁੱਢ ਬੰਨਿਆ।  ਇਸ ਮੌਕੇ ਇੱਕਜੁਟਤਾ ਦੀ ਡੋਰ ਵਿਚ ਪਰੋਈਆਂ ਦਿ੍ਰੜ ਸੰਕਲਪ ਮਹਿਲਾਵਾਂ ਨੇ ਸਮਾਜ ਨੂੰੂ ਦਰਪੇਸ਼ ਸਮੱਸਿਆਵਾਂ ਦੇ ਜਾਲ ਵਿਚੋਂ ਕੱਢ ਕੇ ਮਨੁੱਖੀ ਪਰਵਿਰਤੀਆਂ ਲਈ ਸਕਾਰਾਤਮਕ ਮਾਹੌਲ ਦੀ ਉਸਾਰੀ ਦਾ ਵਚਨ ਲਿਆ। ਇਸ ਮੌਕੇ ਦੀਕਸ਼ਾ ਆਨੰਦ , ਇੰਜੀਨੀਅਰ ਮੁਨੀਸ਼ ਜਿੰਦਲ, ਡਾ: ਮਾਲਤੀ ਥਾਪਰ, ਸਮਾਜਸੇਵੀ ਇੰਦੂ ਪੂਰੀ ,ਡਾ: ਰਜਿੰਦਰ ਕੌਰ ਕਮਲ ,ਐੱਸ ਡੀ ਕਾਲਜ ਦੀ ਪਿ੍ਰੰਸੀਪਲ ਦਰਸ਼ਨਾ ਸਿੰਗਲਾ , ‘ ਆਲ ਲੇਡੀਜ਼ ਲੀਗ ’ ਦੇ ਮੋਗਾ ਚੈਪਟਰ ਦੀ ਚੇਅਰਪਰਸਨ ਭਵਦੀਪ ਸਿਲਕੀ ਕੋਹਲੀ ਅਤੇ ਉੱਪ ਚੇਅਰਪਰਸਨ ਡਾ: ਮੋਨਿਕਾ ਗਰਗ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਮੇਂ ਅਤੇ ਤਕਨਾਲੌਜੀ ਨੇ ਦਯਾ,ਮਮਤਾ ਅਤੇ ਕੋਮਲਤਾ ਭਰਪੂਰ ਗੁਣਾਂ ਵਾਲੀ ਔਰਤ ਨੂੰ ਸਸ਼ੱਕਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਨਾ ਸਿਰਫ਼ ਆਪਣੇ ਫਰਜ਼ਾਂ ਦੀ ਪੂਰਤੀ ਹਮੇਸ਼ਾ ਵਾਂਗ ਕਰਨ ਬਲਕਿ ਆਪਣੇ ਹੱਕਾਂ ਨੂੰ ਹਾਸਲ ਕਰਨ ਲਈ ਇਕ ਮੰਚ ’ਤੇ ਇੱਕਤਰ ਹੋ ਕੇ ਜਾਗਰੂਤਾ ਮਸ਼ਾਲ ਆਪਣੇ ਹੱਥੀਂ ਲੈਂਦਿਆਂ ਸਮਾਜ ਦੀ ਅਗਵਾਈ ਵੀ ਕਰਨ । ਇਸ ਮੌਕੇ ਬੁਲਾਰੀਆਂ ਨੇ ਆਪੋ ਆਪਣੇ ਸਫਲ ਜੀਵਨ ਦੇ ਦਿ੍ਰਸ਼ਟਾਂਤ ਸਾਂਝੇ ਕੀਤੇ। ਇਸ ਮੌਕੇ ਚੇਅਰਪਰਸਨ ਭਵਦੀਪ ਸਿਲਕੀ ਕੋਹਲੀ ਨੇ ਆਈਆਂ ਸਨਮਾਨਿਤ ਸਖਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਇਸ ਵਿਸ਼ਵ ਪੱਧਰੀ ਮੰਚ ਦੀ ਸ਼ੁਰੂਆਤ ਨਾਲ ਇਸ ਪਲੇਟਫਾਰਮ ’ਤੇ ਇੱਕਠਾ ਹੋਣ ਵਾਲੀਆਂ ਮਹਿਲਾਵਾਂ ਨੂੰ ਜਿੱਥੇ ਆਪਣੇ ਆਪ ਨੂੰ ਪਹਿਚਾਣਨ ਦਾ ਮੌਕਾ ਮਿਲੇਗਾ ਉੱਥੇ ਉਹ ਹੋਰਨਾਂ ਔਰਤਾਂ ਉਤਸ਼ਾਹਿਤ ਕਰਕੇ ਉਹਨਾਂ ਦੀ ਮੰਜ਼ਿਲ ਹਾਸਲ ਕਰਨ ਵਿਚ ਸਹਾਈ ਹੋ ਸਕਣਗੀਆਂ। ਉਹਨਾਂ ਆਖਿਆ ਕਿ ਲੀਗ ਨੌਨ ਪ੍ਰੌਫਿਟੇਬਲ ਸੰਸਥਾ ਹੈ ਜਿਸ ਲਈ ਕਿਸੇ ਤਰਾਂ ਦੀ ਕੋਈ ਮੈਂਬਰਸ਼ਿੱਪ ਫੀਸ ਨਹੀਂ ਰੱਖੀ ਗਈ ਹੈ।ਇਸ ਮੌਕੇ ਪ੍ਰਤਿਭਾ ,ਪ੍ਰੀਤੀ ਪੱਬੀ ,ਦੀਕਸ਼ਾ ,ਪ੍ਰੋ: ਮੀਰਾ,ਡਾ: ਇੰਦਰਜੀਤ ਸੋਢੀ ,ਡਾ: ਸਰੁਚੀ ਬਾਂਸਲ,ਡਾ: ਪੂਜਾ ਮਿੱਤਲ, ਡਾ: ਪ੍ਰੀਤੀ ਮਿਤਲ ,ਨਮਿਤਾ,ਆਂਚਲ ਗਰੋਵਰ,ਨਲਿਨੀ ਜਿੰਦਲ ,ਅੰਜੂ ਸਿੰਗਲ ਅਤੇ ਓਮਾ ਸੱਚਦੇਵਾ ਨੂੰ ਮੈਂਬਰ ਵਜੋਂ ਲਿਆ ਗਿਆ । ਇਸ ਮੌਕੇ ਸੰਸਥਾ ਦਾ ਐਪ ਵੀ ਲਾਂਚ ਕੀਤਾ ਗਿਆ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ