ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਮੈਕਰੋ ਗਲੋਬਲ ਮੋਗਾ ਬਣਿਆ ਪਹਿਲੀ ਪਸੰਦ

ਮੋਗਾ, 20 ਅਪਰੈਲ (ਜਸ਼ਨ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਮੋਗਾ ਜਿੱਥੇ ਸਟੱਡੀ ਵੀਜ਼ਾ ਤਹਿਤ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਕਨੇਡਾ ਭੇਜ ਰਿਹਾ ਹੈ ਉੱਥੇ ਵਿਜ਼ਿਟਰ ਵੀਜ਼ਾ ਅਤੇ ਡਿਪੈਂਡੈਂਟ ਵੀਜ਼ਾ ਲਈ ਵੀ ਕੇਸਾਂ ਨੂੰ ਵਧੀਆ ਢੰਗ ਨਾਲ ਲਗਵਾ ਕੇ ਉਹਨਾਂ ਦੇ ਬਾਹਰ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ।  ਮੈਕਰੋ ਗਲੋਬਲ ਮੋਗਾ ਦੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਵਿਦੇਸ਼ਾਂ ‘ਚ ਜਾ ਕੇ ਸਿੱਖਿਆ ਹਾਸਿਲ ਕਰਨ ਵਾਸਤੇ ਉਨਾਂ ਦੀ ਕਾਨੂੰਨੀ ਢੰਗ ਨਾਲ ਸਹਾਇਤਾ ਕਰਦਿਆਂ ਫਾਈਲਾਂ ਨੂੰ ਸਹੀ ਤਰੀਕੇ ਨਾਲ ਅੰਬੈਸੀ ਵਿਚ ਲਗਾ ਰਹੇ ਹਨ ਜਿਸ ਸਦਕਾ ਮੋਗਾ ਹੀ ਨਹੀਂ ਮੈਕਰੋ ਗਲੋਬਲ ਮੋਗਾ ਦੇ ਬੈਨਰ ਹੇਠ ਚੱਲ ਰਹੇ ਹੋਰ ਵੱਖ ਵੱਖ ਜ਼ਿਲਿਆਂ ਵਿਚ ਖੋਲੇ ਗਏ ਦਫਤਰਾਂ ਰਾਹੀਂ ਲਗਭਗ ਪੂਰੇ ਪੰਜਾਬ ਨੂੰ ਕਵਰ ਕਰਦੇ ਹੋਏ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ।  ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਵਿਦਿਆਰਥੀ ਲੋੜੀਂਦੇ ਬੈਂਡ ਸਕੋਰ ਲੈਣ ਲਈ ਕੋਚਿੰਗ ਸੈਂਟਰ ’ਚ ਕਲਾਸਾਂ ਜ਼ਰੂਰ ਲਗਾਉਣ ਕਿਉਂਕਿ ਹੁਣ ਗਰਾਮਰ ਦੀ ਕੋਚਿੰਗ ਲਈ ਵਿਸ਼ੇਸ਼ ਬੈਚ ਸ਼ੁਰੂ ਕਰ ਦਿੱਤੇ ਗਏ ਹਨ । ਉਹਨਾਂ ਆਖਿਆ ਕਿ ਵਿਦਿਆਰਥੀ ਆਪਣੇ ਸਵਾਲ ਜਾਂ ਹੋਰ ਕਿਸੇ ਵੀ ਜਾਣਕਾਰੀ ਲਈ 87250-20913 ’ਤੇ ਸੰਪਰਕ ਕਰ ਸਕਦੇ ਹਨ ।