ਆਸਿਫ਼ਾ ਲਈ ਇਨਸਾਫ ਦੀ ਪ੍ਰਾਪਤੀ ਵਾਸਤੇ ਸੀਨੀਅਰ ਆਗੂ ਤੇ ਕੌਂਸਲਰ ਮਨਜੀਤ ਮਾਨ ਦੀ ਅਗਵਾਈ ਵਿਚ ਕੱਢਿਆ ਕੈਂਡਲ ਮਾਰਚ

ਮੋਗਾ, 20 ਅਪ੍ਰੈਲ (ਜਸ਼ਨ)-ਜੰਮੂ ਕਸ਼ਮੀਰ ਦੇ ਕਠੂਆ ਵਿਖੇ ਵਾਪਰੇ ਜਬਰ ਜਨਾਹ ਉਪਰੰਤ ਕਤਲ ਕੀਤੀ ਗਈ 8 ਸਾਲਾਂ ਬੱਚੀ ਆਸਿਫ਼ਾ ਦੀ ਆਤਮਾ ਦੀ ਸ਼ਾਂਤੀ ਅਤੇ ਉਸ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾ ਦਿਵਾਉਣ ਲਈ  ਮੋਗਾ ਵਿਖੇ ਮਨਜੀਤ ਮਾਨ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ । ਸੀਨੀਅਰ ਆਗੂ ਤੇ ਕੌਂਸਲਰ  ਮਾਨ ਨੇ ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਲੜਕੀਆਂ ਖਿਲਾਫ਼ ਅਜਿਹੀ ਘਟਨਾ ਦਿਲ ਕੰਬਾਉਣ ਵਾਲੀ ਹੰੁਦੀ ਹੈ । ਉਹਨਾਂ ਆਖਿਆ ਕਿ ਮੋਗਾ ਵਿਖੇ ਵੀ ਅੰਮਿ੍ਰਤਸਰ ਰੋਡ ’ਤੇ ਫਾਈਨੈਂਸਰ ਵੱਲੋਂ ਅਤੇ ਜ਼ੀਰਾ ਰੋਡ ’ਤੇ ਇਕ ਲੈਬਾਰਟਰੀ ਵਾਲੇ ਵੱਲੋਂ ਲੜਕੀਆਂ ਖਿਲਾਫ਼ ਕੀਤੇ ਘਿਨਾਉਣੇ ਕਾਰਨਾਮੇਂ ਨੇ ਸਮਾਜ ਨੂੰ ਇਹਨਾਂ ਦਰਿੰਦਿਆਂ ਖਿਲਾਫ਼ ਉੱਠ ਖੜੇ ਹੋਣ ਲਈ ਮਜਬੂਰ ਕੀਤਾ ਹੈ। ਮਾਨ ਨੇ ਆਖਿਆ ਕਿ ਜਦ ਦੀ ਕੇਂਦਰ ਵਿਚ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਜਬਰ ਜਨਾਹ ਤੇ ਕਤਲ ਦੀਆਂ ਵਾਰਦਾਤਾਂ ਵੱਡੇ ਪੱਧਰ ‘ਤੇ ਹੋਈਆਂ ਹਨ ਕਿਉਂਕਿ ਕੇਂਦਰ ਸਰਕਾਰ ਇਸ ਤਰਾਂ ਦੇ ਗੁੰਡਾ ਅਨਸਰਾਂ ਤੇ ਮਾੜੀ ਪ੍ਰਵਿਰਤੀ ਦੇ ਲੋਕਾਂ ਨੂੰ ਨਕੇਲ ਪਾਉਣ ਵਿਚ ਨਾਕਾਮ ਰਹੀ ਹੈ । ਉਹਨਾਂ ਕੇਂਦਰ ਸਰਕਾਰ ਤੇ ਨਿਆਂ ਪਾਲਿਕਾ ਤੋਂ ਮੰਗ ਕੀਤੀ ਕਿ ਆਸਿਫ਼ਾ ਨਾਲ ਜਬਰ ਜਨਾਹ ਅਤੇ ਉਸ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜਾ ਦਿੱਤੀ ਜਾਵੇ ।  ਇਸ ਕੈਂਡਲ ਮਾਰਚ ਵਿਚ ਸਰਪੰਚ ਜਗਰਾਜ ਸਿੰਘ ਦਾਰਾਪੁਰ, ਰਾਜੂ ਸਹੋਤਾ ਚੇਅਰਮੈਨ, ਸਟੀਫਨ ਪੌਲ, ਦੀਪੂ ਸਹੋਤਾ, ਜਸਪ੍ਰੀਤ ਢਿੱਲੋਂ, ਬਿੰਦਰ, ਰਮਨ ਲੋਧਰਾ, ਨਵਦੀਪ ਸਿੰਘ, ਹਰਜਿੰਦਰ ਡਗਰੂ, ਬਲਦੇਵ ਧੱਲੇਕੇ, ਸੁਖਚੈਨ ਦਸਮੇਸ ਨਗਰ, ਗਗਨਦੀਪ ਸਿੰਘ, ਸੁਖਪ੍ਰੀਤ ਸਿੰਘ, ਪ੍ਰਦੀਪ ਸਿੰਘ, ਅਵਤਾਰ ਬੱਬੂ, ਡਾ: ਗੁਰਪ੍ਰੀਤ ਸਿੰਘ ਗੱੁਗੂ ਗਰੇਵਾਲ, ਅਸਵਿੰਦਰ ਝੰਡੇਆਣਾ ਗਰਬੀ, ਪਾਲ ਤਾਰੇਵਾਲਾ, ਗੋਪੀ ਤਾਰੇਵਾਲਾ, ਮਲਕੀਤ ਮੰਡੀਰਾਂ, ਪੱਪਾ ਮਲੀਆਂ ਵਾਲਾ, ਸੋਮਾ ਬੁੱਧ ਸਿੰਘ ਵਾਲਾ, ਦੀਪ ਬੁੱਕਣਵਾਲਾ, ਸੇਖੋ ਬੁੱਕਣਵਾਲਾ, ਜੱਗਾ ਥੰਮਣਵਾਲਾ, ਜਗਦੀਪ ਸਿੰਘ ਗਿੱਲ, ਬਲਦੇਵ ਲੰਢੇਕੇ ਸਮੇਤ ਵੱਡੀ ਗਿਣਤੀ ‘ਚ ਨੌਜਵਾਨ ਹਾਜਰ ਸਨ।