ਰੇਸ਼ਮ ਸਿੰਘ ਵਿਰਕ ਨੂੰ ਸੇਵਾ ਮੁਕਤੀ ਮੌਕੇ ਕੀਤਾ ਸਨਮਾਨਿਤ

ਮੋਗਾ, 20 ਅਪਰੈਲ ( ਰਾਜਵਿੰਦਰ ਸਿੰਘ ) -ਮੋਗਾ ਨਗਰ ਕੌਸਲ ਵਿੱਚ ਜਲ ਸਪਲਾਈ ਮਹਿਕਮੇ ਵਿਚ ਕੰਮ ਕਰਦੇ ਰੇਸ਼ਮ ਸਿੰਘ ਵਿਰਕ ਨੂੰ ਨਗਰ ਕੌਂਸਲ ਪ੍ਰਧਾਨ ਅਤੇ ਸਮੂਹ ਸਟਾਫ ਵਲੋਂ ਅੱਜ ਰਿਟਾਇਰਮੈਂਟ ਤੇ ਨਗਰ ਕੌਂਸਲ ਮੋਗਾ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਪਾਰਟੀ ਵਿਚ ਮੁਖਤਿਆਰ ਸਿੰਘ ਵਿਰਕ ,ਜਗਤਾਰ ਸਿੰਘ ਵਿਰਕ ,ਜੋਗਿੰਦਰ ਸਿੰਘ ਵਿਰਕ ,ਬਖਸੀਸ ਸਿੰਘ ਵਿਰਕ, ਬੂਟਾ ਸਿੰਘ ਵਿਰਕ, ਜਰਨੈਲ ਸਿੰਘ ਵਿਰਕ, ਮਨਮੀਤ ਸਿੰਘ ਵਿਰਕ, ਦਲਜੀਤ ਸਿੰਘ ਵਿਰਕ, ਅਮਨਦੀਪ ਸਿੰਘ ਵਿਰਕ ,ਸੋਨੂੰ ਵਿਰਕ, ਬਲਵੰਤ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ , ਸੁਰਜੀਤ ਸਿੰਘ ,ਜਿੰਦਰ ਸਿੰਘ ਆਦਿ ਸ਼ਾਮਲ ਹੋਏ। ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਰੇਸ਼ਮ ਸਿੰਘ ਵਿਰਕ ਨੇ ਤਮਾਮ ਉਮਰ ਡਿੳੂਟੀ ਨਿਭਾਉਂਦਿਆਂ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ। ਇਸ ਮੌਕੇ ਰੇਸ਼ਮ ਸਿੰਘ ਵਿਰਕ ਨੇ ਉਹਨਾਂ ਦਾ ਸਨਮਾਨ ਕਰਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਹ ਸੇਵਾ ਮੁਕਤੀ ਤੋਂ ਬਾਅਦ ਵੀ ਇਲਾਕੇ ਦੀ ਸੇਵਾ ਕਰਨਾ ਆਪਣਾ ਪਰਮ ਧਰਮ ਸਮਝਣਗੇ।