ਪ੍ਰੇਮ ਧਾਮ ਵਿਚ ਹੋਵੇਗਾ 21 ਤੋਂ 23 ਅਪ੍ਰੈਲ ਨੂੰ ਧਰਮ ਮਹਾਂ ਉਤਸਵ: ਪ੍ਰਧਾਨ ਨਵੀਨ ਸਿੰਗਲਾ

ਮੋਗਾ,20 ਅਪ੍ਰੈਲ (ਜਸ਼ਨ)ਰਾਈਸ ਬਰਾਨ ਡੀਲਰਸ ਐਸੋਸੀਏਸ਼ਨ ਵਲੋਂ ਸ਼੍ਰੀ ਪ੍ਰੇਮ ਧਾਮ ਆਸ਼ਰਮ ਟਰੱਸਟ ਦੁਆਰਾ 21 ਤੋਂ 23 ਅਪ੍ਰੈਲ ਨੂੰ ਕਰਵਾਏ ਜਾ ਰਹੇ ਧਰਮ ਮਹਾਂ ਉਤਸਵ ਵਿੱਚ ਸਮੂਹ ਮੈਂਬਰ ਆਪਣੀ ਸ਼ਮੂਲੀਅਤ ਕਰਨਗੇ। ਐਸੋਸੀਏਸ਼ਨ ਦੀ ਹੋਈ ਬੈਠਕ ਨੂੰ ਸੰਬੋਧਿਤ ਕਰਦੇ ਪ੍ਰਧਾਨ ਨਵੀਨ ਸਿੰਗਲਾ, ਪ੍ਰੋਜੈਕਟ ਚੇਅਰਮੈਨ ਅਸ਼ੋਕ ਅਰੋੜਾ ਨੇ ਕਿਹਾ ਕਿ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਧਰਮ ਮਹਾਂ ਉਤਸਵ ਮੇਲੇ ਵਿੱਚ ਮਹੰਤ ਸ਼੍ਰੀ-ਸ਼੍ਰੀ 108 ਮੁਕੇਸ਼ਾਨੰਦ ਮਹਾਰਾਜ  ਦੀ ਅਗਵਾਈ ਵਿਚ ਰੋਜਾਨਾ 3 ਵਜੇ ਹਵਨ ਯੱਗ, 4 ਵਜੇ ਠਾਕੁਰ ਜੀ ਦੀ ਪ੍ਰਤੀਮਾ ਨੂੰ ਪੰਚਾਮ੍ਰਤ ਇਸਨਾਨ, 5 ਵਜੇ ਪੌਸ਼ਾਕ ਪੂਜਨ, 6 . 30 ਵਜੇ ਜੋਤੀ ਪ੍ਰਚੰਡ ਅਤੇ 7 ਵਜੇ ਠਾਕੁਰ ਜੀ ਨੂੰ ਛੰਪਨ ਭੋਗ ਦਾ ਪ੍ਰਸ਼ਾਦ ਲੱਗੇਗਾ। ਇਸ ਮੌਕੇ ਪ੍ਰਧਾਨ ਨਵੀਨ ਸਿੰਗਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ 8 ਵੱਲੋਂ ਪ੍ਰਭੂ ਇੱਛਾ ਤੱਕ 21 ਅਪ੍ਰੈਲ ਨੂੰ ਕੰਨਹਈਆ ਮਿੱਤਲ ਚੰਡੀਗੜ, 22 ਅਪ੍ਰੈਲ ਨੂੰ ਬਾਬਾ ਚਿਤਰ ਬਚਿੱਤਰ ਵਿ੍ਰੰਦਾਵਣ ਧਾਮ, ਫਿਲਮ ਐਕਟਰ ਸ਼ਕਤੀ ਕਪੂਰ ਅਤੇ 23 ਅਪ੍ਰੈਲ ਨੂੰ ਬ੍ਰਜ ਰਸਿਕਾ ਸਾਧਵੀ  ਪੂਰਣਿਮਾ ਠਾਕੁਰ ਜੀ ਦੀ ਵਡਿਆਈ ਦਾ ਗੁਣਗਾਨ ਕਰਨਗੀਆਂ। ਉਨਾਂ ਸਮੂਹ ਸ਼ਰਧਾਲੂਆਂ ਨੂੰ ਸਮਾਗਮ ਵਿਚ ਪਹੁੰਚ ਕੇ ਠਾਕੁਰ ਦੇ ਭਜਨਾਂ ਦਾ ਰਸਪਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕਮਲ ਕਪੂਰ, ਪ੍ਰਧਾਨ ਨਵੀਨ ਸਿੰਗਲਾ, ਸੀਨੀਅਰ ਉਪ-ਪ੍ਰਧਾਨ ਵਿਜੈ ਗੋਇਲ, ਸੀਨੀਅਰ ਉਪ ਚੇਅਰਮੈਨ ਸੁਬੋਧ ਜਿੰਦਲ, ਉਪ ਪ੍ਰਧਾਨ ਪ੍ਰਦੀਪ ਕਾਕਾ, ਸਕੱਤਰ ਸੁਰਿੰਦਰ ਡੱਬੂ, ਰਜਿੰਦਰ ਕੁਮਾਰ ਪੱਪੀ, ਉਪ-ਪ੍ਰਧਾਨ ਨਾਨਕ ਚੋਪੜਾ ਆਦਿ ਮੌਜੂਦ ਸਨ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ