ਕਠੂਆਂ ਕਾਂਡ ਦੇ ਰੋਸ ਵੱਜੋਂ ਕਸਬਾ ਬਰਗਾੜੀ ਦੇ ਨਿਵਾਸੀਆਂ ਨੇ ਮੋਮਬੱਤੀ ਮਾਰਚ ਕੱਢਿਆ

ਬਰਗਾੜੀ 20 ਅਪ੍ਰੈਲ (ਪੱਤਰ-ਪ੍ਰੇਰਕ) ਪੰਜਾਬੀ ਸਾਹਿਤ ਸਭਾ ਬਰਗਾੜੀ ਅਤੇ ਨਵਰੀਤ ਬਲੱਡ ਡੋਰਨਜ਼ ਸੁਸਾਇਟੀ ਦੇ ਉੱਦਮ ਸਦਕਾ ਕਸਬਾ ਬਰਗਾੜੀ ਅਤੇ ਆਸ-ਪਾਸ ਦੇ ਪਿੰਡਾਂ ਦੇ ਇਨਸਾਫ ਪਸੰਦ ਲੋਕਾਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਜੰਮੂ ਕਸ਼ਮੀਰ ਦੇ ਜਿਲਾ ਕਠੂਆਂ ‘ਚ ਵਾਪਰੇ ਦਰਦਨਾਕ ਕਾਂਡ ਦੇ ਰੋਸ ਵੱਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਬਹਿਬਲ ਕਲਾਂ  ਬਾਬਾ ਸੈਣ ਭਗਤ ਕਮੇਟੀ ਗੁਰੂ ਗੋਬਿੰਦ ਸਿੰਘ ਯੂਥ ਸਪੋਰਟਸ ਕਲੱਬ ਬਰਗਾੜੀ ਪ੍ਰਣਾਮ ਸ਼ਹੀਦਾਂ ਨੂੰ ਸੰਘਰਸ ਕਮੇਟੀ ਲਾਇਨਜ਼ ਕਲੱਬ ਬਰਗਾੜੀ ਅਨਮੋਲ, ਚੜਦੀ ਕਲਾ ਸੇਵਾ ਜਥਾ ਸਿਵੀਆਂ ਸਾਡਾ ਹੱਕ ਮੰਚ ਪੰਜਾਬ ਦੀ ਯੂਥ ਸਪੋਰਟਸ ਕਲੱਬ ਬਰਗਾੜੀ ਬ੍ਰਾਹਮਣ ਸਭਾ ਬਰਗਾੜੀ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਬਲਾਕ ਬਰਗਾੜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਗਰਾਮ ਪੰਚਾਇਤ ਰੁਲੀਆ ਸਿੰਘ ਬਰਗਾੜੀ ਪੰਚਾਇਤ ਦਸ਼ਮੇਸ ਨਗਰ ਬਰਗਾੜੀ ਸੇਵਾ ਭਲਾਈ ਕਲੱਬ ਬਹਿਬਲ ਕਲਾਂ ਯੁਵਕ ਸੇਵਾਵਾਂ ਕਲੱਬ ਬੁਰਜ ਹਰੀਕਾ ਪੰਚਾਇਤ ਬਰਗਾੜੀ ਮੇਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਬਾ ਰਾਮ ਪ੍ਰਕਾਸ਼ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮਾਰਚ ਪਿੰਡ ਦੇ ਗੁਰਦੁਆਰਾ ਪਾਤਸ਼ਾਹੀ ਦਸਵੀ ਬਰਗਾੜੀ ਤੋਂ ਸ਼ੁਰੂ ਹੋਇਆਂ ਅਤੇ ਇਹ ਮਾਰਚ ਪੂਰੀ ਤਰਾਂ ਸ਼ਾਤਮਈ ਸੀ ਅਤੇ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ  ਕਰਦੀਆਂ ਹੋਈਆਂ ਸਾਹੋ ਕੇ ਰੋਡ ਬੱਸ ਸਟੈਡ ਬਰਗਾੜੀ ਅਤੇ ਬੁਰਜ ਬੰਬੀਹਾ ਰੋਡ ਹੁੰਦਾ ਹੋਇਆਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਾਰਚ ਦੀ ਸਮਾਪਤੀ ਹੋਈ। ਇਸ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਇਸ ‘ਚ ਵੱਡੀ ਗਿਣਤੀ ‘ਚ ਔਰਤਾਂ ਲੜਕੀਆਂ ਤੇ ਬੱਚਿਆਂ ਨੇ ਭਾਗ ਲਿਆ। ਇਸ ਕਾਂਡ ਦੀ ਉਪਰੋਕਤ ਸਮੂਹ ਜਥੇਬੰਦੀਆਂ ਦੇ ਨੁਮਾਇਦਿਆਂ ਨੇ ਘੋਰ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਕਿ ਭਵਿੱਖ ‘ਚ ਕੋਈ ਅਜਿਹਾ ਘਟੀਆਂ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ। ਪਿਛਲੇ ਸਮੇਂ ਸਰਕਾਰਾਂ ਵੱਲੋਂ ਅਜਿਹੇ ਦੋਸ਼ੀਆਂ ਨੂੰ ਸਖਤ ਸਜਾਂਵਾ ਨਾ ਦਿੱਤੇ ਜਾਣ ਕਾਰਨ ਅਜਿਹੇ ਕਾਰਨਾਮੇ ਬੇਖੌਫ ਹੋ ਰਹੇ ਹਨ। ਇਸ ਸਮੇਂ ਪ੍ਰੀਤਪਾਲ ਸਿੰਘ ਭਲੂਰੀਆਂ ਰੁਪਿੰਦਰ ਸਿੰਘ ਸਰਪੰਚ ਮਾ. ਜੋਗਿੰਦਰ ਸਿੰਘ ਕਾਮਰੇਡ ਸੋਹਣ ਸਿੰਘ ਸਤਨਾਮ ਸਿੰਘ ਬਰਜ ਹਰੀਕਾ ਸੁਖਰਾਜ ਸਿੰਘ ਗੋਂਦਾਰਾ ਮਨਪ੍ਰੀਤ ਸਿੰਘ ਬਰਗਾੜੀ ਟੇਕ ਚੰਦ ਅਰਸ਼ੀ ਡਾ. ਬਲਵਿੰਦਰ ਸਿਵੀਆਂ ਡਾ. ਜਗਦੇਵ ਸਿੰਘ ਚਹਿਲ ਡਾ. ਗੁਰਪ੍ਰੀਤ ਸਿੰਘ ਬਹਿਬਲ ਕਲਾਂ ਅਮਰ ਸਿੰਘ ਢਿੱਲੋਂ ਗੁਰਭਿੰਦਰ ਸਿੰਘ ਡਾ. ਗੁਰਦੀਪ ਸਿੰਘ ਜਸਮੇਲ ਸਿੰਘ ਬਰਾੜ ਪਿ੍ਰਤਪਾਲ ਸਿੰਘ ਬਰਾੜਸਿਵਰਾਜ ਸਿੰਘ ਰਣਧੀਰ ਸਿੰਘ ਰੁਪਿੰਦਰ ਸਿੰਘ ਢਿੱਲੋਂ ਰਾਜੂ ਢਿੱਲੋਂ ਅਮਰੀਕ ਸਿੰਘ ਗੁਰਵਿੰਦਰ ਸਿੰਘ ਖਾਲਸਾ ਅੰਗਰੇਜ ਸਿੰਘ ਮੱਲਕੇ ਕਰਨਵੀਰ ਸਿੰਘ ਢਿੱਲੋਂ ਸੁਖਮੰਦਰ ਸਿੰਘ ਪੰਚ ਬਾਬੂ ਸਿੰਘ ਪੰਚ ਸੁਖਮੰਦਰ ਸਿੰਘ ਬਰਜਿੰਦਰ ਸਿੰਘ ਭਾਈ ਬੁੱਧ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਬਰਗਾੜੀ ਭਾਈ ਸੁਖਪਾਲ ਸਿੰਘ ਪਿ੍ਰਤਪਾਲ ਸਿੰਘ ਬਰਗਾੜੀ ਗੁਰਮੁਖ ਸਿੰਘ ਸੁਖਚੈਨ ਸਿੰਘ ਰਣ ਸਿੰਘ ਵਾਲਾ ਡਾ. ਮੁਹੰਮਦ ਸਰੂਪ ਜੀਤ ਸਿੰਘ ਬਰਾੜ ਡਾ. ਗੁਰਮੀਤ ਸਿੰਘ ਢਿੱਲੋਂ ਮਨਿੰਦਰ ਸਿੰਘ ਢਿੱਲੋਂ ਅਮਨਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ