ਆਦਿ ਧਰਮ ਸਮਾਜ ਵੱਲੋਂ ਚੋਖਾ ਪੈਲੇਸ ਵਿਖੇ ਡਾ: ਬੀ.ਆਰ ਅੰਬੇਦਕਰ ਜੀ ਦਾ ਜਨਮ ਦਿਵਸ ਸਮਾਗਮ ਮਨਾਇਆ ਗਿਆ

ਮੋਗਾ 20 ਅਪ੍ਰੈਲ:(ਜਸ਼ਨ)ਡਾ: ਭੀਮ ਰਾਓ ਅੰਬੇਦਕਰ ਜੀ ਨੇ ਦਬੇ-ਕੁਚਲੇ ਵਰਗਾਂ ਦੀ ਬੇਹਤਰੀ ਲਈ ਅਨੇਕਾਂ ਮਹੱਤਵ-ਪੂਰਣ ਕਦਮ ਚੁੱਕੇ ਅਤੇ ਸਮਾਜ ਵਿੱਚੋਂ ਜਾਤੀਵਾਦ ਨੂੰ ਖਤਮ ਕਰਨ ਲਈ ਸਮਾਜਿਕ ਚੇਤਨਾ ਪੈਦਾ ਕਰਨ ‘ਤੇ ਜ਼ੋਰ ਦਿੱਤਾ।ਇਹ ਪ੍ਰਗਟਾਵਾ ਗੈਰ ਸਰਕਾਰੀ ਮੈਂਬਰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਸ੍ਰੀ ਰਾਜ ਕੁਮਾਰ ਹੰਸ ਨੇ ਸਥਾਨਕ ਚੋਖਾ ਪੈਲੇਸ ਵਿਖੇ ਆਦਿ ਧਰਮ ਸਮਾਜ ਵੱਲੋਂ ਆਯੋਜਿਤ ਡਾ: ਬੀ.ਆਰ ਅੰਬੇਦਕਰ ਜੀ ਦੇ ਜਨਮ ਦਿਵਸ ਸਮਾਗਮ ਮੌਕੇ ਕੀਤਾ। ਇਸ ਮੌਕੇ ਉਨਾਂ ਨਾਲ ਜ਼ਿਲਾ ਪ੍ਰਧਾਨ ਆਦਿ ਧਰਮ ਸਮਾਜ ਅਰਜੁਨ ਕੁਮਾਰ, ਵਾਈਸ ਚੇਅਰਮੈਨ ਲਘੂ ਉਦਯੋਗ ਸੁਖਮੰਦਰਪਾਲ ਸਿੰਘ ਗਰੇਵਾਲ ਅਤੇ ਵਾਈਸ ਚੇਅਰਮੈਨ ਸਫ਼ਾਈ ਕ੍ਰਮਚਾਰੀ ਵੈਲਫ਼ੇਅਰ ਕਮਿਸ਼ਨ ਵਿੱਕੀ ਸਹੋਤਾ ਵੀ ਮੌਜੂਦ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ ਗਿੱਲ, ਰਾਹੁਲ ਸ਼ਰਮਾ, ਬਲਦੇਵ ਸਿੰਘ, ਜਸਪਾਲ ਸਿੰਘ ਪੰਜਗਰਾਈ, ਵਿਜੇ ਸ਼ਰਮਾ, ਸੰਜੀਵ ਅਰੋੜਾ, ਹਰਮਨਦੀਪ ਸਿੰਘ ਮੀਤਾ, ਸੁਖਦੀਪ ਕੌਰ, ਕੇਵਲ ਸਿੰਘ ਬਰਾੜ ਅਤੇ ਆਦਿ ਧਰਮ ਸਮਾਜ ਦੇ ਅਹੁਦੇਦਾਰ ਆਦਿ ਹਾਜ਼ਰ ਸਨ।ਸ੍ਰੀ ਰਾਜ ਕੁਮਾਰ ਹੰਸ ਨੇ ਡਾ: ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨਾਂ ਵੱਲੋ ਭਾਰਤ ਦੇ ਸੰਵਿਧਾਨ ਦੀ ਕੀਤੀ ਗਈ ਰਚਨਾ ਦੇਸ਼ ਵਾਸੀਆਂ ਲਈ ਵੱਡਮੁੱਲੀ ਦੇਣ ਹੈ। ਉਨਾਂ ਕਿਹਾ ਕਿ ਡਾ: ਭੀਮ ਰਾਓ ਅੰਬੇਦਕਰ ਜੀ ਨੇ ਆਪਣਾ ਪੂਰਾ ਜੀਵਨ ਅਨੁਸੂਚਿਤ ਜਾਤੀ, ਦਬੇ-ਕੁਚਲੇ ਅਤੇ ਗਰੀਬ ਵਰਗ ਨਾਲ ਸਬੰਧਿਤ ਲੋਕਾਂ ਨੂੰ ਉੱਚਾ ਉਠਾਉਣ ਲਈ ਸਮਰਪਿਤ ਕੀਤਾ ਅਤੇ ਉਨਾਂ ਨੂੰ ਸਮਾਜ ਵਿੱਚ ਬਣਦਾ ਬਰਾਬਰਤਾ ਦਾ ਦਰਜਾ ਦਿਵਾਉਣ ਲਈ ਲੰਬਾ ਸਮਾਂ ਸੰਘਰਸ਼ ਕੀਤਾ। ਉਨਾਂ ਕਿਹਾ ਕਿ ਡਾ: ਅੰਬੇਦਕਰ ਜੀ ਇੱਕ ਮਹਾਨ ਅਰਥ-ਸ਼ਾਸ਼ਤਰੀ ਸਨ, ਜਿੰਨਾਂ ਨੇ ਔਰਤਾਂ, ਦਲਿਤਾਂ ਅਤੇ ਪਛੜੇ ਵਰਗ ਦੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿਵਾਉਣ ਲਈ ਆਪਣਾ ਭਰਪੂਰ ਯੋਗਦਾਨ ਪਾਇਆ। ਉਹ ਸਮਾਜਿਕ ਤੇ ਆਰਥਿਕ ਬਰਾਬਰੀ ਦੇ ਮੁਦੱਈ ਸਨ ਅਤੇ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਉਨਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਐਸ.ਸੀ/ਐਸ.ਟੀ ਐਕਟ ਤਹਿਤ ਦਿੱਤੀਆਂ ਜਾ ਰਹੀਆਂ ਸਹੂਲਤਾਂ, ਪੋਸਟ ਮੈਟਿ੍ਰਕ ਸ਼ਕਾਲਰਸ਼ਿਪ ਸਕੀਮ ਅਤੇ ਹੋਰ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਵਾਈਸ ਚੇਅਰਮੈਨ ਲਘੂ ਉਦਯੋਗ ਸੁਖਮੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਡਾ: ਭੀਮ ਰਾਓ ਅੰਬੇਦਕਰ ਨੇ ਆਪਣਾ ਪੂਰਾ ਜੀਵਨ ਸਮਾਜਿਕ ਸਦਭਾਵਨਾ, ਨਿਆਂ ਅਤੇ ਸਭ ਨੂੰ ਬਰਾਬਰਤਾ ਦੇ ਮੌਕੇ ਮੁਹਈਆ ਕਰਵਾਉਣ ਨੂੰ ਸਪਰਪਿਤ ਕਰ ਦਿੱਤਾ ਅਤੇ ਉਨਾਂ ਵੱਲੋਂ ਬਣਾਇਆ ਸੰਵਿਧਾਨ ਅੱਜ ਵੀ ਦੇਸ਼ ਨੂੰ ਅਗਵਾਈ ਦੇ ਰਿਹਾ ਹੈ। ਉਨਾਂ ਬਾਬਾ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਵਡਮੁੱਲੇ ਸ਼ਬਦਾਂ ਵਿੱਚ ਇਤਿਹਾਸਕ ਤੱਥਾਂ ਅਤੇ ਉਨਾਂ ਦੇ ਜੀਵਨ ਬਾਰੇ ਵਿਸਥਾਰ ਪੂਰਵਿਕ ਚਾਨਣਾ ਪਾਇਆ।ਇਸ ਤੋਂ ਪਹਿਲਾਂ ਡਾ: ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ‘ਤੇ ਫੁੱਲ-ਮਾਲਾਵਾਂ ਅਰਪਿਤ ਕਰਕੇ ਉਨਾਂ ਨੂੰ ਸ਼ਰਧਾ ਭੇਂਟ ਕੀਤੀ ਗਈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


