ਸਰਪੰਚ ਬੂਟਾ ਸਿੰਘ ਸੋਸਣ ਦੀ ਮਾਤਾ ਦੇ ਦਿਹਾਂਤ ’ਤੇ ਹਮਦਰਦੀ ਦਾ ਪ੍ਰਗਟਾਵਾ

ਮੋਗਾ,21 ਅਪਰੈਲ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਸੋਸਣ ਦੇ ਮੌਜੂਦਾ ਸਰਪੰਚ ਬੂਟਾ ਸਿੰਘ ਦੀ ਮਾਤਾ ਰੇਸ਼ਮ ਕੌਰ (64 ਸਾਲ) ਪਤਨੀ ਜਿਉਣ ਸਿੰਘ ਬਰਾੜ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਮਾਤਾ ਰੇਸ਼ਮ ਕੌਰ ਦਾ ਅੰਤਿਮ ਸੰਸਕਾਰ 19 ਅਪ੍ਰੈਲ ਨੂੰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਸਰਪੰਚ ਬੂਟਾ ਸਿੰਘ ਸੋਸਣ ਅਤੇ ਪਰਿਵਾਰਕ ਮੈਂਬਰਾਂ ਨਾਲ ਸਰਪੰਚ ਰਵਦੀਪ ਸਿੰਘ ਦਾਰਾਪੁਰ, ਸਰਪੰਚ ਬਲਦੇਵ ਸਿੰਘ ਖੁਖਰਾਣਾ, ਸਰਪੰਚ ਤਰਸੇਮ ਸਿੰਘ ਬਘੇਲਾ, ਸਰਪੰਚ ਤਜਿੰਦਰ ਸਿੰਘ ਕਾਹਨ ਸਿੰਘ ਵਾਲਾ, ਸਰਪੰਚ ਸੁਰਜੀਤ ਸਿੰਘ ਸੰਧੂਆਂ ਵਾਲਾ, ਸਰਪੰਚ ਨਰਿੰਦਰ ਸਿੰਘ ਬੁੱਕਣ ਵਾਲਾ, ਅਕਾਲੀ ਆਗੂ ਪ੍ਰਗਟ ਸਿੰਘ ਕੋਰੇਵਾਲਾ, ਦਰਸ਼ਨ ਸਿੰਘ ਢਿੱਲੋਂ, ਕੁਲਦੀਪ ਸਿੰਘ ਜੋਗੇਵਾਲਾ, ਸਰਪੰਚ ਊਧਮ ਸਿੰਘ ਜੋਗੇਵਾਲਾ, ਨੰਬਰਦਾਰ ਹਰਜੀਤ ਸਿੰਘ ਜੋਗੇਵਾਲਾ, ਸਰਪੰਚ ਬਲਕਾਰ ਸਿੰਘ ਮੰਗੇਵਾਲਾ, ਸਰਪੰਚ ਬਲਜਿੰਦਰ ਸਿੰਘ ਮਹੇਸ਼ਰੀ, ਗੁਰਵਿੰਦਰ ਸਿੰਘ ਦੌਲਤਪੁਰਾ, ਸਰਪੰਚ ਅੰਗਰੇਜ਼ ਸਿੰਘ ਅਤੇ ਵੱਖ ਵੱਖ ਰਾਜਸੀ ਅਤੇ ਧਾਰਮਿਕ ਸ਼ਖਸੀਅਤਾਂ ਨੇ ਦੁੱਖ ਸਾਂਝਾ ਕੀਤਾ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ