ਨਾਹਰ ਗੈਸ ਸਰਵਿਸ ਵੱਲੋਂ ‘ਗ੍ਰਾਮ ਸਵਰਾਜ ਅਭਿਆਨ’ ਤਹਿਤ ਸਲੀਣਾ ਪਿੰਡ ਦੀਆਂ ਲੋੜਵੰਦ ਮਹਿਲਾਵਾਂ ਨੂੰ ਰਸੋਈ ਗੈਸ ਕੁਨੈਕਸ਼ਨ ਵੰਡੇ ਗਏ

ਮੋਗਾ,22 ਅਪਰੈਲ (ਜਸ਼ਨ)-ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਅਪ੍ਰੈਲ ਤੋਂ 5 ਮਈ ਤੱਕ ਚਲਾਏ ਜਾ ਰਹੇ ‘ਗ੍ਰਾਮ ਸਵਰਾਜ ਅਭਿਆਨ’ ਯੋਜਨਾ ਤਹਿਤ ਮੋਗਾ ਜ਼ਿਲੇ ਪਿੰਡ ਸਲੀਣਾ ਵਿਖੇ ‘ਉਜਵਲਾ ਦਿਵਸ‘ ਮੌਕੇ 74 ਮਹਿਲਾਵਾਂ ਨੂੰ ਮੁੱਫਤ ਗੈਸ ਕੁਨੈਕਸ਼ਨ ਵੰਡਣ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ਵਿਚ ਨਜ਼ਦੀਕੀ ਪਿੰਡਾਂ ਦੀਆਂ ਮਹਿਲਾਵਾਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ ।
ਇਸ ਮੌਕੇ ਨਾਹਰ ਗੈਸ ਸਰਵਿਸ ਦੇ ਮਾਹਿਰਾਂ ਵੱਲੋਂ ਆਮ ਲੋਕਾਂ ਨੂੰ ਗੈਸ ਸੇਫਟੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਾਹਰ ਗੈਸ ਸਰਵਿਸ ਦੇ ਮਾਲਕ ਨਰਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਅਤੇ ਕੁਸ਼ਲਤਾ ਤੋਂ ਇਲਾਵਾ ਉਹਨਾਂ ਦੀ ਚੰਗੀ ਸਿਹਤ ,ਵਧੀਆ ਵਾਤਾਵਰਨ ਪ੍ਰਦਾਨ ਕਰਨ ,ਆਰਥਿਕ ਵਿਕਾਸ ਅਤੇ ਮਹਿਲਾ ਸਸ਼ਕਤੀਕਰਨ ਦੇ ਮੰਤਵ ਨਾਲ ਇਹ ਮੁੱਫਤ ਕਨੈਕਸ਼ਨ ਵੰਡੇ ਗਏ ਹਨ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿਲਾਵਾਂ ਨੂੰ ਧੰੂਆਂ ਰਹਿਤ ਰਸੋਈ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਆਪਣੀ ਵਚਨਵੱਧਤਾ ਨੂੰ ਦੁਹਰਾਉਂਦਿਆਂ ਜ਼ਰੂਰਤਮੰਦ ਪਰਿਵਾਰਾਂ ਨਾਲ ਸਬੰਧਤ ਹਰ ਔਰਤ ਨੂੰ 1600 ਰੁਪਏ ਦਾ ਗੈਸ ਕਨੈਕਸ਼ਨ ਬਿਲਕੁੱਲ ਮੁੱਫਤ ਦਿੱਤਾ ਗਿਆ ਹੈ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਨੂੰ ਉਜਵੱਲਾ ਸਕੀਮ ਸਬੰਧੀ ਜਾਗਰੂਕ ਕਰਨ ਵਾਲੇ ਸਰਪੰਚ ਲਵਪ੍ਰੀਤ ਸਿੰਘ ਲਾਡੀ ,ਡਾ: ਹਰਜੀਤ ਸਿੰਘ ਅਤੇ ਜਸਵੀਰ ਕੌਰ ਨੂੰ ਨਾਹਰ ਗੈਸ ਸਰਵਿਸ ਤੋਂ ਨਰਿੰਦਪਾਲ ਸਿੰਘ ਅਤੇ ਮੈਨੇਜਰ ਪੰਕਜ ਸ਼ਰਮਾ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਲਵਪ੍ਰੀਤ ਸਿੰਘ ਲਾਡੀ, ਹਰਮਿੰਦਰ ਕੌਰ ਬਲਾਕ ਸੰਮਤੀ ਮੈਂਬਰ, ਡਾ: ਹਰਜੀਤ ਸਿੰਘ ਪੰਚਾਇਤ ਮੈਂਬਰ ਕਾਕਾ ਸਿੰਘ,ਸੁਰੇਸ਼ ਕੁਮਾਰ ਬੱਬੂ,ਗੁਰਪ੍ਰੀਤ ਸਿੰਘ,ਜਸਵੀਰ ਕੌਰ ਆਂਗਣਵਾੜੀ ਅਧਿਆਪਕ ਆਦਿ ਹਾਜ਼ਰ ਸਨ। ਇਸ ਮੌਕੇ ਲਾਭਪਾਤਰੀਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਮੌਜੂਦ ਸਨ।


