ਵਿਸ਼ਵਕਰਮਾ ਭਵਨ ਨੂੰ ਮੌਰਚਰੀ ਦਾਨ ਕੀਤੀ

ਮੋਗਾ, 22 ਅਪ੍ਰੈਲ (ਜਸ਼ਨ):  ਸਥਾਨਕ ਵਿਸ਼ਵਕਰਮਾ ਭਵਨ, ਨੇੜੇ ਆਈ.ਟੀ.ਆਈ. ਮੋਗਾ ਵਿਖੇ ਹਰਵਿੰਦਰ ਸਿੰਘ ਗਾਗੀ ਅਤੇ ਉਨਾਂ ਦੀ ਧਰਮਪਤਨੀ ਨਵਪ੍ਰੀਤ ਕੌਰ ਵੱਲੋਂ ਆਪਣੀ ਸਵ: ਮਾਤਾ ਸੰਤੋਸ਼ ਕੌਰ ਦੀ ਯਾਦ ਵਿਚ ਗੁਰਦੁਆਰਾ ਵਿਸ਼ਵਕਰਮਾ ਭਵਨ ਨੂੰ ਦੇਹ ਸੰਭਾਲ ਲਈ ਮੌਰਚਰੀ ਭੇਂਟ ਕੀਤੀ ਗਈ। ਇਸ ਮੌਕੇ ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਇਸ ਤੋਂ ਇਲਾਵਾ ਗੁਰਦੁਆਰਾ ਟਾਂਕਕਸ਼ੱਤਰੀ, ਮੋਗਾ, ਰਾਏਕੋਟ ਅਤੇ ਗੁਰਦੁਆਰਾ ਮਾਈ ਨੰਦ ਕੌਰ, ਘੁਮਾਰ ਮੰਡੀ ਲੁਧਿਆਣਾ ਨੂੰ ਵੀ ਦੇਹ ਸੰਭਾਲ ਲਈ ਮਾਰਚਰੀ ਭੇਂਟ ਕੀਤੀਆਂ ਗਈਆਂ ਹਨ। ਇਸ ਮੌਕੇ ਵਿਸ਼ਵਕਰਮਾ ਭਵਨ ਦੀ ਪ੍ਰਬੰਧਕ ਕਮੇਟੀ ਵੱਲੋਂ ਦੋਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਜਾ ਸਿੰਘ ਭਾਰਤ ਵਾਲੇ, ਚਮਕੌਰ ਸਿੰਘ ਝੰਡੇਆਣਾ, ਮੁਖਤਿਆਰ ਸਿੰਘ ਪਤੰਗਾ, ਗੁਰਨਾਮ ਸਿੰਘ ਲਵਲੀ, ਅਰਜਿੰਦਰ ਸਿੰਘ ਲਾਡੀ, ਐਂਜਲਪ੍ਰੀਤ ਕੌਰ ਆਦਿ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ