2021 ਤੱਕ ਮਲੇਰੀਏ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ -- ਡਾ: ਜੈਨ

ਮੋਗਾ,25 ਅਪਰੈਲ(ਜਸ਼ਨ)- ਭਾਰਤ ਸਰਕਾਰ ਨੇ 2021 ਤੱਕ ਮਲੇਰੀਏ ਦੇ ਖਾਤਮੇ ਦਾ ਟੀਚਾ ਮਿਥਿਆ ਹੈ ਤੇ ਇਸ ਟੀਚੇ ਦੀ ਪ੍ਾਪਤੀ ਲਈ ਸਿਹਤ ਵਿਭਾਗ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ । ਜਾਗਰੂਕ ਲੋਕ ਹੀ ਵਿਭਾਗ ਦੀ ਮਦਦ ਕਰ ਸਕਦੇ ਹਨ, ਇਸ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜ਼ੀ ਲਿਆਂਦੀ ਗਈ ਹੈ । ਬੱਚੇ ਜਾਗਰੂਕਤਾ ਪੈਦਾ ਕਰਨ ਲਈ ਸਭ ਤੋਂ ਮਹੱਤਵਪੂਰਨ ਕੜੀ ਹੋ ਸਕਦੇ ਹਨ, ਇਸੇ ਲਈ ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੇ ਮਿਹਨਤੀ ਕਰਮਚਾਰੀਆਂ ਵੱਲੋਂ ਚੇਚਕ ਅਤੇ ਪੋਲੀਓ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਤੋਂ ਬਾਅਦ ਮਲੇਰੀਏ ਖਿਲਾਫ ਮੁਹਿੰਮ ਵਿੱਢ ਦਿੱਤੀ ਗਈ ਹੈ, ਉਹ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਿਵਲ ਸਰਜਨ ਮੋਗਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਵਿਖੇ ਵਿਸ਼ਵ ਮਲੇਰੀਆਂ ਦਿਵਸ ਦੇ ਮੌਕੇ ਸਿਹਤ ਵਿਭਾਗ ਵੱਲੋਂ ਕਰਵਾਏ ਗਏ ਜਿਲਾ ਪੱਧਰੀ ਸਮਾਗਮ ਦੌਰਾਨ ਕੀਤਾ । ਇਸ ਮੌਕੇ ਉਹਨਾਂ ਦੱਸਿਆ ਕਿ ਇਸ ਵਾਰ ਵਿਸ਼ਵ ਮਲੇਰੀਆ ਦਿਵਸ ਦਾ ਸਲੋਗਨ ‘ਰੈਡੀ ਟੂ ਬੀਟ ਮਲੇਰੀਆ’ ( ਮਲੇਰੀਏ ਦੇ ਖਾਤਮੇ ਲਈ ਤਿਆਰ ) ਰੱਖਿਆ ਗਿਆ ਹੈ ਤੇ ਇਸ ਸਾਲ ਸਿਹਤ ਵਿਭਾਗ ਮੋਗਾ ਵੱਲੋਂ ਮਲੇਰੀਏ ਦੇ ਨਾਲ ਨਾਲ ਡੇਂਗੂ ਨਾਲ ਵੀ ਨਿਪਟਣ ਲਈ ਸਮੇਂ ਤੋਂ ਕਾਫੀ ਪਹਿਲਾਂ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੇ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਮਲੇਰੀਏ ਦੇ ਸਿਰਫ 5 ਕੇਸ ਸਾਹਮਣੇ ਆਏ ਸਨ ਤੇ ਇਸ ਸਾਲ ਅਸੀਂ ਲੋਕਾਂ ਦੇ ਸਹਿਯੋਗ ਨਾਲ ਇਸ ਅੰਕੜੇ ਨੂੰ ਜ਼ੀਰੋ ਤੇ ਲਿਆਉਣਾ ਚਾਹੁੰਦੇ ਹਾਂ । ਇਸ ਮੌਕੇ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਅਰੋੜਾ ਨੇ ਦੱਸਿਆ ਕਿ ਮਲੇਰੀਆ ਫੀਮੇਲ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਕਿ ਸਾਫ ਅਤੇ ਗੰਧਲੇ ਪਾਣੀ ਤੇ ਪੈਦਾ ਹੁੰਦਾ ਹੈ ਤੇ ਆਮ ਤੌਰ ਤੇ ਰਾਤ ਜਾਂ ਸਵੇਰ ਵੇਲੇ ਕੱਟਦਾ ਹੈ । ਇਸ ਨਾਲ ਕਾਂਬੇ ਨਾਲ ਤੇਜ ਬੁਖਾਰ, ਸਿਰ ਦਰਦ, ਥਕਾਵਟ, ਕਮਜੋਰੀ, ਪੇਟ ਦਰਦ ਅਤੇ ਪਸੀਨੇ ਜਿਹੇ ਲੱਛਣ ਦੇਖਣ ਵਿੱਚ ਮਿਲਦੇ ਹਨ । ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਦੇ ਆਲੇ ਦੁਆਲੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਤੇ ਇਹਨਾਂ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ, ਛੱਪੜਾਂ ਵਿੱਚ ਕਾਲੇ ਤੇਲ ਦਾ ਛਿੜਕਾਓ ਕਰੋ ਜਾਂ ਉਹਨਾਂ ਵਿੱਚ ਗੰਬੂਜੀਆ ਮੱਛੀ ਛੱਡ ਦਿਓ । ਸਰੀਰ ਨੂੰ ਪੂਰੀ ਤਰਾਂ ਢਕ ਕੇ ਰੱਖੋ ਤੇ ਮੱਛਰ ਭਜਾਊ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ । ਉਹਨਾਂ ਕਿਹਾ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ, ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਡਾਕਟਰੀ ਸਲਾਹ ਨਾਲ ਜਰੂਰੀ ਟੈਸਟ ਮੁਫਤ ਕਰਵਾਉ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ, ਸ. ਸੀ. ਸੈ. ਸ. ਲੜਕੀਆਂ, ਗੋਧੇਵਾਲਾ ਅਤੇ ਭੀਮ ਨਗਰ ਦੇ 38 ਬੱਚਿਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ, ਜਿਸ ਵਿੱਚੋਂ ਸ. ਸੀ. ਸੈ. ਸ. ਲੜਕੀਆਂ ਦੀ ਲੜਕੀ ਸਪਨਾ ਨੇ ਪਹਿਲਾ, ਭੀਮ ਨਗਰ ਸਕੂਲ ਦੇ ਵਿਦਿਆਰਥੀ ਸੌਰਵ ਨੇ ਦੂਸਰਾ ਅਤੇ ਗੋਧੇਵਾਲਾ ਦੇ ਵਿਦਿਆਰਥੀ ਬਾਬੁਲ ਸ਼ਰਮਾ ਨੇ ਤੀਸਰਾ ਸਥਾਨ ਹਾਸਿਲ ਕੀਤਾ । ਇਹਨਾਂ ਬੱਚਿਆਂ ਨੂੰ ਵਿਭਾਗ ਵੱਲੋਂ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਬੱਚਿਆ ਨੂੰ ਬਿਸਕੁਟਾਂ ਦੇ ਪੈਕਟ ਵੰਡੇ ਗਏ। ਆਖਿਰ ਵਿੱਚ ਪਿ੍ੰਸੀਪਲ ਮਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਧੰਨਵਾਦ ਕੀਤਾ ।  ਇਸ ਸਮਾਗਮ ਵਿੱਚ ਜਿਲਾ ਮੈਡੀਕਲ ਕਮਿਸ਼ਨਰ ਡਾ. ਸੁਰਿੰਦਰ ਸੇਤੀਆ, lect ਪ੍ਦੀਪ ਕੁਮਾਰ , ਯਾਦਵਿੰਦਰ ਕੁਮਾਰ, ਮੈਡਮ ਨਰਿੰਦਰ ਕੌਰ, ਐਨ.ਜੀ.ਓ. ਕੋਆਰਡੀਨੇਟਰ ਐਸ. ਕੇ. ਬਾਂਸਲ, ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਦੇ ਪ੍ਧਾਨ ਗੁਰਨਾਮ ਸਿੰਘ ਲਵਲੀ, ਮੋਗਾ ਯੂਥ ਵੈਲਫੇਅਰ ਕਲੱਬ ਦੇ ਪ੍ਧਾਨ ਨੀਰਜ ਬਠਲਾ, ਐਮ.ਸੀ. ਅਸ਼ੋਕ ਧਮੀਜਾ, ਗੁਰਦੀਪ ਸਿੰਘ ਦੀਪਾ,  ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਪਰਮਜੀਤ ਸਿੰਘ ਕੈਲਾ ਅਤੇ ਰਣਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ ।