ਕੜਾਹੇਵਾਲਾ ਦੇ ਛੱਪੜ ਅਤੇ ਨਾਲੇ ਦੀ ਨਿਕਾਸੀ ਤੋਂ ਕਿਸਾਨ ਪਰੇਸ਼ਾਨ

ਫਤਿਹਗੜ ਪੰਜਤੂਰ , 25 ਅਪਰੈਲ (ਰਾਜਵਿੰਦਰ ਸਿੰਘ )- ਫਤਿਹਗੜ ਪੰਜਤੂਰ ਲਾਗਲੇ ਪਿੰਡ ਕੜਾਹੇ ਵਾਲਾ ਵਿਚ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ।  ਸਾਰੇ ਪਿੰਡ ਦਾ ਪਾਣੀ ਪਿੰਡ ਦੇ ਛੱਪੜ ਵਿੱਚ ਪੈਂਦਾ ਹੈ ਜੋ ਕਿ ਪੂਰੀ ਤਰਾ ਜੰਗਲੀ ਬੂਟੀ ਨਾਲ ਭਰਿਆ ਹੋਇਆ ਹੈ। ਜ਼ਿਆਦਾ ਬਾਰਿਸ਼ ਦੇ ਮੌਸਮ ਵਿਚ ਛੱਪੜ ਪਾਣੀ ਨਾਲ ਭਰ ਜਾਂਦਾ ਹੈ ਤੇ ਨਾਲ ਖੜੀਆਂ ਫਸਲਾਂ ਨੂੰ ਬਹੁਤ ਨੁੁਕਸਾਨ ਹੁੰਦਾ ਹੈ । ਛੱਪੜ ਤੋਂ ਇਕ ਸੇਮਨਾਲਾ ਵੀ ਨਿਕਲਦਾ ਹੈ ਜਿਸ ਦੀ ਖੁਦਾਈ ਹੋਣ ਵਾਲੀ ਹੈ ।ਇਸ ਪਿੰਡ ਵਿਚ ਕਈ ਪੰਚਾਇਤਾਂ ਆਈਆਂ ਪਰ ਕਿਸੇ ਨੇ ਇਸ ਵਲ ਕੋਈ ਧਿਆਨ ਨਹੀਂ ਦਿੱਤਾ । ਪਿੰਡ ਦੇ ਕਿਸਾਨਾਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਰਿਸ਼ਾਂ ਦੇ ਮੌਸਮ ਦੇ ਮੱਦੇਨਜ਼ਰ ਪਿੰਡ ਦੇ ਛੱਪੜ  ਦੀ ਸਫਾਈ ਤੇ ਸੇਮਨਾਲੇ ਦੀ ਖੁਦਾਈ ਕਰਵਾਈ ਜਾਵੇ।