ਮਾਤਾ ਬਲਬੀਰ ਕੌਰ ਭਾਗੀਕੇ ਦੀ ਹਲਕਾ ਨਿਹਾਲ ਸਿੰਘ ਵਾਲਾ ਨੂੰ ਦੇਣ ਇਤਿਹਾਸ ਹਮੇਸ਼ਾ ਯਾਦ ਰੱਖੇਗਾ- ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ

ਨਿਹਾਲ ਸਿੰਘ ਵਾਲਾ , 30 ਅਪਰੈਲ (ਜਸ਼ਨ)- ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਸੱਸ ਮਾਤਾ ਬਲਬੀਰ ਕੌਰ ਪਤਨੀ ਸਵ: ਜਥੇਦਾਰ ਜ਼ੋਰਾ ਸਿੰਘ ਭਾਗੀਕੇ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ ਨੇ ਆਖਿਆ ਕਿ ਮਾਤਾ ਬਲਬੀਰ ਕੌਰ ਭਾਗੀਕੇ ਦੀ ਹਲਕਾ ਨਿਹਾਲ ਸਿੰਘ ਵਾਲਾ ਨੂੰ ਦੇਣ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਕਿਉਂਕਿ ਸਵਰਗੀ ਜਥੇਦਾਰ ਜ਼ੋਰਾ ਸਿੰਘ ਭਾਗੀਕੇ ਦੀ ਅਗਵਾਈ ਵਿਚ ਮਾਤਾ ਜੀ ਨੇ ਜਿਥੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਈਆਂ ਉੱਥੇ ਆਪਣੇ ਪਤੀ ਦੀ ਗੈਰਹਾਜ਼ਰੀ ਵਿਚ ਇਲਾਕੇ ਦੀ ਰਹਿਨੁਮਾਈ ਵੀ ਕੀਤੀ ਅਤੇ ਆਪਣੀ ਨੂੰਹ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੂੰ ਸਿਆਸੀ ਥਾਪੜਾ ਦੇ ਕੇ ਵਿਧਾਇਕ ਦੇ ਰੁਤਬੇ ਤੱਕ ਪਹੁੰਚਣ ਵਿਚ ਅਹਿਮ ਰੋਲ ਅਦਾ ਕੀਤਾ।
ਸੇਵਕ ਸਿੰਘ ਸੈਦੋਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮਾਤਾ ਬਲਬੀਰ ਕੌਰ ਅਤੇ ਸਵ: ਜਥੇਦਾਰ ਜ਼ੋਰਾ ਸਿੰਘ ਭਾਗੀਕੇ ਦੇ ਆਸ਼ੀਰਵਾਦ ਸਦਕਾ ਹੀ ਹੁਣ ਵੀ ਭਾਗੀਕੇ ਪਰਿਵਾਰ ਵਿਚੋਂ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਵਜੋਂ ਲੋਕ ਸੇਵਾ ਦੀ ਵਿਰਾਸਤ ਨੂੰ ਸੰਭਾਲਦਿਆਂ ਦਿਨ ਰਾਤ ਇਲਾਕੇ ਦੀ ਸੇਵਾ ਕਰ ਰਹੇ ਹਨ।


