ਕੈਨ ਏਸ਼ੀਆ ਦੇ ਦਫਤਰ ’ਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ

ਮੋਗਾ, 30 ਅਪਰੈਲ (ਜਸ਼ਨ)-ਮੋਗਾ ਲੁਧਿਆਣਾ ਜੀ ਟੀ ਰੋਡ ’ਤੇ ਐੱਡੀ ਐੱਫ ਸੀ ਬੈਂਕ ਦੇ ਸਾਹਮਣੇ ਸਥਿਤ ਕੈਨ ਏਸ਼ੀਆ ਦੇ ਦਫਤਰ ’ਚ ਅੱਜ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਿੱਘਾ ਸਵਾਗਤ ਕੀਤਾ ਗਿਆ । ਸਵਾਗਤ ਕਰਨ ਵਾਲਿਆਂ ਵਿਚ ਸੁਖਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ ਸੈਂਟਰਲ ਕੋਆਪ੍ਰੇਟਿਵ ਬੈਂਕ ਮੋਗਾ, ਸਰਬਜੀਤ ਸਿੰਘ ਮੱਲੀ ਐੱਮ ਡੀ ਕੈਨ ਏਸ਼ੀਆ, ਜਸ਼ਨਦੀਪ ਸਿੰਘ ਖੋਸਾ ਐੱਮ ਡੀ ਕੈਨ ਏਸ਼ੀਆ ,ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਪੰਜਾਬ ਕਾਂਗਰਸ ਬੀ ਸੀ ਵਿੰਗ, ਕਰਨੈਲ ਸਿੰਘ ਦੌਧਰੀਆ ਜ਼ਿਲਾ ਚੇਅਰਮੈਨ ਬੀ ਸੀ ਵਿੰਗ, ਹਿੰਮਤ ਸਿੰਘ ਸ਼ਹਿਰੀ ਚੇਅਰਮੈਨ ਬੀ ਸੀ ਵਿੰਗ , ਕਾਰ ਜੀਪ ਬਾਜਾਰ ਦੇ ਪ੍ਰਧਾਨ ਦਲਜੀਤ ਸਿੰਘ ਜੀਤਾ,ਵਿਜੇ ਕੁਮਾਰ ,ਤਰਸੇਮ ਸਿੰਘ ਸੱਗੂ, ਗੁਰਪ੍ਰੀਤਮ ਸਿੰਘ ਚੀਮਾ, ਐੱਮ ਡੀ ਕੈਨੇ ਏਸ਼ੀਆ ਮੱਖਣ ਸਿੰਘ ਪ੍ਰਧਾਨ ਵਿਸ਼ਵਕਰਮਾ ਆਟੋ ਯੂਨੀਅਨ ,ਗੋਰਾ, ਅਵਨੀਤ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ ਨੀਟਾ ਦਿੱਲੀ, ਅਨੂਪਿੰਦਰ ਸਿੰਘ ਸੇਖੋਂ,ਰਾਜਵੀਰ ਸਿੰਘ,ਅਮਨਦੀਪ ਸਿੰਘ ਆਦਿ ਸ਼ਾਮਲ ਸਨ।
ਇਸ ਮੌਕੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਜਵਾਨਾਂ ਦੀਆ ਉਮੀਦਾਂ ‘ਤੇ ਖਰਾ ਉੱਤਰਨ ਲਈ ਸੂਬੇ ਵਿੱਚ ਨਵੇਂ ਸਕਿਲ ਡੀਵੈਲਪਮੈਂਟ ਸੈਂਟਰ ਸਥਾਪਿਤ ਕਰਕੇ ਨੌਜਵਾਨਾਂ ਨੂੰ ਵਿਸੇਸ਼ ਕਿੱਤਾਮੁਖੀ ਸਿਖਲਾਈ ਪ੍ਰਦਾਨ ਕਰਨ ਦੀ ਨੀਤੀ ਲਾਗੂ ਕਰ ਰਹੇ ਹਨ ਤਾਂ ਕਿ ਬੇਰੋਜ਼ਗਾਰ ਨੌਜਵਾਨ ਨੌਕਰੀਆਂ ਦੀ ਤਲਾਸ਼ ਕਰਨ ਦੀ ਬਜਾਏ ਖੁਦ ਰੋਜ਼ਗਾਰ ਦਾਤੇ ਬਣ ਸਕਣ।
ਉਨਾਂ ਕੈਨ ਏਸ਼ੀਆ ਦੇ ਅੱੈਮ ਡੀ ਸਰਬਜੀਤ ਸਿੰਘ ਮੱਲੀ ਅਤੇ ਜਸ਼ਨਦੀਪ ਸਿੰਘ ਖੋਸਾ ਵੱਲੋਂ ਵਿਦੇਸ਼ ਜਾ ਕੇ ਸਿੱਖਿਆ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਯੋਗ ਅਗਵਾਈ ਦੀ ਸਲਾਹੁਤਾ ਕਰਦਿਆਂ ਆਖਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਕਾਬਲ ਬੱਚੇ ਵਿਦੇਸ਼ਾਂ ਵਿਚ ਵੀ ਆਪਣੀ ਕਾਬਲੀਅਤ ਸਦਕਾ ਸੁਨਹਿਰਾ ਭਵਿੱਖ ਸਿਰਜ ਰਹੇ ਹਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


