35 ਕਰੋੜ ਦੇ ਟੈਂਡਰ ਲਗਵਾਉਣ ਲਈ ਕਮਿਸ਼ਨਰ ਨੂੰ ਦਿੱਤਾ 17 ਮਈ ਤੱਕ ਦਾ ਅਲਟੀਮੇਟਮ,ਮੋਗਾ ਦੇ ਵਿਕਾਸ ਲਈ ਐਂਟੀ ਕਰੱਪਸ਼ਨ ਅਵੇਰਨੈਸ ਅੋਰਗਨਾਈਜੇਸ਼ਨ ਨੇ ਖੋਲਿਆ ਮੋਰਚਾ

ਮੋਗਾ,7 ਮਈ (ਜਸ਼ਨ)-  ਪਿਛਲੇ ਲੰਮੇ ਸਮੇਂ ਲੋਕ ਹਿੱਤਾਂ ਲਈ ਸੰਘਰਸ਼ ਕਰਦੀ ਆ ਰਹੀ ਸਰਕਾਰ ਤੋਂ 2 ਵਾਰ ਸਟੇਟ ਐਵਾਰਡ ਨਾਲ ਸਨਮਾਨਿਤ ਐਂਟੀ ਕਰੱਪਸ਼ਨ ਅਵੇਰਨੈਸ ਆਰਗੇਨਾਈਜੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਕਈ ਮਹੀਨਿਆਂ ਤੋਂ ਜਾਣਬੁੱਝ ਕੇ ਲਟਕਾਏ ਜਾ ਰਹੇ ਸ਼ਹਿਰ ਦੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਮੋਰਚਾ ਖੋਲ ਦਿੱਤਾ ਹੈ ਇਸ ਕੜੀ ਤਹਿਤ ਸੰਸਥਾਂ ਵੱਲੋਂ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ 35 ਕਰੋੜ ਦੇ ਟੈਂਡਰ ਲਗਵਾਉਣ ਲਈ 17 ਮਈ ਤੱਕ ਦਾ ਅਲਟੀਮੇਟਮ ਦਿੱਤਾ। ਗੌਰਤਲਬ ਹੈ ਕਿ ਸੰਸਥਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸੜਕਾਂ ਦੇ ਖੱਡਿਆਂ ਨਾਲ ਹੁੰਦੇ ਹਾਦਸਿਆਂ ਤੋਂ ਬਚਾਉਣ ਲਈ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਆਪਣੇ ਹੱਥਾਂ ਨਾਲ ਅਤੇ ਆਪਣੇ ਖਰਚੇ ਤੇ ਕਰੀਬ 4.50 ਲੱਖ ਰੁ: ਖਰਚ ਕੇ ਇੰਟਰਲੋਕਿੰਗ ਟਾਇਲਾਂ, ਸੀਮੈਂਟ-ਬੱਜਰੀ ਨਾਲ ਮੇਨ ਬਜਾਰ, ਗੁਰੁ ਨਾਨਕ ਕਾਲਜ ਰੋਡ, ਪ੍ਰਤਾਪ ਰੋਡ, ਰੇਲਵੇ ਰੋਡ, ਪੁਰਾਣੀ ਕਚਿਹਰੀ ਰੋਡ, ਸਿਵਲ ਹਸਪਤਾਲ ਤੋਂ ਕੋਟਕਪੂਰਾ ਬਾਈਪਾਸ ਤੱਕ, 9 ਨੰਬਰ ਨਿਊ ਟਾਊਨ, ਐਮ.ਐਲ.ਏ. ਸਟਰੀਟ ਤੋਂ ਅਮਿ੍ਰਤਸਰ ਬਾਈਪਾਸ ਤੱਕ, ਰਾਮ ਗੰਜ ਮੰਡੀ ਸਮੇਤ ਦਰਜਨ ਦੇ ਕਰੀਬ ਸੜਕਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ। ਸੰਸਥਾਂ ਵੱਲੋਂ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਦਿੱਤੇ ਅਲਟੀਮੇਟਮ ਵਿੱਚ ਲਿਖਿਆ ਕਿ ‘ਅਸੀ ਐਂਟੀ ਕਰੱਪਸ਼ਨ ਅਵੇਰਨੈਸ ਅੋਰਗਨਾਈਜੇਸ਼ਨ, ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਦੇ ਸਮੂਹ ਅਹੁਦੇਦਾਰ ਆਪ ਜੀ ਨੂੰ ਬੜੇ ਦੁੱਖ ਨਾਲ ਦੱਸ ਰਹੇ ਹੈ ਕਿ ਅਜਾਦੀ ਦੇ 70 ਸਾਲ ਬਾਅਦ ਵੀ ਮੋਗਾ ਨਿਵਾਸੀ ਟੁੱਟੀਆਂ ਸੜਕਾਂ, ਨਾ ਪੀਣਯੋਗ ਪਾਣੀ, ਬੰਦ ਸਟਰੀਟ ਲਾਈਟਾਂ ਅਤੇ ਅਵਾਰਾ ਪਸ਼ੂਆਂ ਜਿਹੀਆਂ ਗੰਭੀਰ ਸਮਸਿਆਵਾਂ ਨਾਲ ਜੂਝ ਰਹੇ ਹਨ। ਮੋਗਾ ਨਿਵਾਸੀਆਂ ਨੂੰ ਰਾਹਤ ਦਵਾਉਣ ਲਈ ਅਸੀਂ ਆਪ ਜੀ ਨੂੰ ਬੇਨਤੀਆਂ ਕਰਦੇ ਹਾਂ ਕਿ ਨਗਰ ਨਿਗਮ ਮੋਗਾ ਦੇ ਮਿਤੀ 31-8-2017 ਤੋਂ ਤਕਰੀਬਨ 35 ਕਰੋੜ ਰੁ: ਦੇ ਵਿਕਾਸ ਕਾਰਜ ਲਟਕਾਏ ਜਾ ਰਹੇ ਹਨ। ਉਕਤ 35 ਕਰੋੜ ਰੁ: ਦੇ ਵਿਕਾਸ ਕਾਰਜ ਕਰਵਾਉਣ ਲਈ ਨਗਰ ਨਿਗਮ ਮੋਗਾ ਕੋਲ ਲੋੜੀਦੇਂ ਫੰਡ ਜਮਾਂ ਹਨ ਅਤੇ ਲੋੜੀਦਾਂ ਬਜਟ ਵੀ ਪਾਸ ਹੈ। ਜੇਕਰ ਅਧਿਕਾਰੀ ਚਾਹੁੰਦੇ ਤਾਂ ਇਹਨਾਂ ਕੰਮਾ ਦੇ ਟੈਂਡਰ ਕਈ ਮਹੀਨੇ ਪਹਿਲਾਂ ਲੱਗ ਸਕਦੇ ਸਨ। ਨਗਰ ਨਿਗਮ ਮੋਗਾ ਦੇ ਕਰੋੜਾਂ ਰੁ: ਦੇ ਅਜਿਹੇ ਕਈ ਵਿਕਾਸ ਕੰਮ ਹਨ ਜੋ ਕਈ ਮਹੀਨੇ ਪਹਿਲਾਂ ਵਰਕ ਆਡਰ ਦੇਕੇ ਠੇਕੇਦਾਰਾਂ ਨੂੰ ਅਲਾਟ ਕਰ ਦਿੱਤੇ ਗਏ ਸੀ ਪਰ ਉਹਨਾਂ ਵਿੱਚੋਂ ਕਈ ਕੰਮ ਮਿੱਥੀ ਮਿਆਦ ਲੰਘ ਜਾਣ ਤੋਂ ਬਾਅਦ ਵੀ ਸ਼ੁਰੂ ਨਹੀਂ ਕੀਤੇ ਗਏ ਅਤੇ ਕਈ ਕੰਮ ਅੱਧ ਵਿਚਾਲੇ ਹੀ ਛੱਡ ਦਿੱਤੇ ਗਏ। ਇਸ ਸਬੰਧੀ ਡਿਫਾਲਟਰ ਠੇਕੇਦਾਰਾਂ ਨੂੰ ਬਲੈਕਲਿਸਟ ਕਰਨ ਬਾਰੇ ਨਗਰ ਨਿਗਮ ਹਊਸ ਵਿੱਚ 2 ਵਾਰ ਮਤਾ ਵੀ ਪਾਸ ਕੀਤਾ ਗਿਆ ਪਰ ਅਧਿਕਾਰੀਆਂ ਵੱਲੋਂ ਨਾਂ ਤਾਂ ਕਿਸੇ ਠੇਕੇਦਾਰ ਨੂੰ ਬਲੈਕਲਿਸਟ ਕੀਤਾ ਅਤੇ ਨਾਂਹੀ ਕਿਸੇ ਠੇਕੇਦਾਰ ਨੂੰ ਕੋਈ ਜੁਰਮਾਨਾ ਪਾਇਆ। ਤਕਰੀਬਨ ਇੱਕ ਸਾਲ ਪਹਿਲਾਂ ਨਗਰ ਨਿਗਮ ਮੋਗਾ ਵੱਲੋਂ 81 ਵਿਕਾਸ ਕੰਮ ਕਰਵਾਉਣ ਲਈ ਦਿੱਤੇ ਸਨ ਉਹ ਕੰਮ ਵੀ ਅੱਧ ਵਿਚਾਲੇ ਹੀ ਲਟਕੇ ਹੋਏ ਹਨ। ਅਧਿਕਾਰੀਆਂ ਵੱਲੋਂ ਇਹਨਾਂ ਕੰਮਾ ਨੂੰ ਕਰਵਾਉਣ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਉਪਰੋਕਤ ਵਿਕਾਸ ਕਾਰਜ ਲਟਕਣ ਕਰਕੇ ਸ਼ਹਿਰ ਨਿਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ। ਰੋਜਾਨਾ ਲੋਕ ਸੜਕਾਂ ਦੇ ਖੱਡਿਆਂ ਨਾਲ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਖੱਡਿਆਂ ਵਿਚੱੋਂ ਲੰਗਣ ਕਾਰਨ ਕਈ ਲੋਕ ਡਿਸਕ ਪਰੋਬਲਮ ਜਿਹੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਪਰੋਕਤ ਕਾਰਣਾਂ ਕਰਕੇ ਸ਼ਹਿਰ ਨਿਵਾਸੀਆਂ ਅੰਦਰ ਬਹੁਤ ਰੋਸ ਹੈ ਇਸ ਲਈ ਮਿਤੀ 17 ਮਈ 2018 ਤੱਕ 35 ਕਰੋੜ ਦੇ ਵਿਕਾਸ ਕੰਮਾ ਦੇ ਟੈਂਡਰ ਲਗਵਾਏ ਜਾਨ ਅਤੇ ਪਹਿਲਾਂ ਤੋਂ ਲਟਕਦੇ ਕੰਮ ਸ਼ੁਰੂ ਕਰਵਾਏ ਜਾਨ ਜਾਂ ਡਿਫਾਲਟਰ ਠੇਕੇਦਾਰਾਂ ਵਿਰੱੁਧ ਬਣਦੀ ਕਾਰਵਾਈ ਕਰਕੇ ਜੁਰਮਾਨੇ ਕੀਤੇ ਜਾਨ ਨਹੀਂ ਤਾਂ ਸਾਨੂੰ ਲੋਕ ਹਿੱਤਾਂ ਦੀ ਰਾਖੀ ਲਈ ਸਮੂਹ ਸਮਾਜਸੇਵੀ ਸੰਸਥਾਵਾਂ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਸਾਰੀ ਜਿੰਮੇਦਾਰੀ ਆਪ ਜੀ ਦੀ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਸੱਚਦੇਵਾ ਨਾਲ ਪ੍ਰੇਮ ਗਰਗ, ਰਕੇਸ਼ ਕੁਮਾਰ ਛਾਬੜਾ, ਸਵਰਨ ਸਿੰਘ, ਟਹਿਲ ਸਿੰਘ, ਵਰੁਨ ਗਰਗ, ਨਿਰੰਜਨ ਲਾਲ, ਵਿਨੋਦ ਕੁਮਾਰ, ਹਰੀਸ਼ ਚੰਦਰ ਖੁਰਾਣਾ, ਰੁਪੰਿਦਰਜੀਤ ਸਿੰਘ ਜੋਨੀ, ਰਾਜ ਮਨੀ, ਦਵਿੰਦਰ ਸਿੰਘ, ਰਕੇਸ਼ ਕੁਮਾਰ ਨਾਢਾ, ਜਰਨੈਲ ਸਿੰਘ ਸਰਾਂ,  ਦੀਪਕ ਅਰੋੜਾ, ਜਸਵਿੰਦਰ ਸਿੰਘ, ਜਸਵੰਤ ਸਿੰਘ ਢੱਲਾ, ਦੇਵ ਚੰਦਰ ਆਦਿ ਹਾਜ਼ਰ ਸਨ।