ਵਾਟਰ ਵਰਕਸ ਦੀ ਟੈਂਕੀ ਦੇ ਬਾਵਜੂਦ ਪਿੰਡ ਵਾਸੀ ਜ਼ਮੀਨਦੋਜ਼ ਪਾਣੀ ਪੀਣ ਲਈ ਮਜਬੂਰ

ਕੋਟਕਪੂਰਾ, 8 ਮਈ (ਟਿੰਕੂ ਪਰਜਾਪਤੀ) :- ਵਾਟਰ ਵਰਕਸ ਦੀ ਸਮੱਸਿਆ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਮੱਤਾ ਕਈ ਵਾਰ ਸਿਆਸੀ ਆਗੂਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਪਹੁੰਚ ਕਰ ਚੁੱਕੇ ਹਨ ਤੇ ਹੁਣ ਉਨਾ ਵਾਟਰ ਵਰਕਸ ਤੇ ਸੀਵਰੇਜ ਵਿਭਾਗ ਦੇ ਐਕਸੀਅਨ, ਐਸ ਡੀ ਓ, ਜੇ.ਈ. ਸਮੇਤ ਹੋਰ ਕ੍ਰਮਚਾਰੀਆਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਕੀਤੀ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੂੰ ਪਿਛਲੇ 10 ਸਾਲਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਤੋਂ ਜਾਣੂ ਕਰਾਇਆ। ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਮੈਂਬਰ ਮੁਖਤਿਆਰ ਸਿੰਘ, ਮਨਬੀਰ ਸਿੰਘ ਬਰਾੜ, ਕਿੰਦੀ ਸਿੰਘ ਗਿੱਲ, ਮੱਖਣ ਸਿੰਘ ਗਿੱਲ ਅਤੇ ਹਰਜਿੰਦਰ ਸਿੰਘ ਦੀ ਹਾਜਰੀ ’ਚ ਜਸਵਿੰਦਰ ਸਿੰਘ ਮੱਤਾ ਨੇ ਦੱਸਿਆ ਕਿ ਪੀਣ ਵਾਲਾ ਪਾਣੀ ਮਨੁੱਖਤਾ ਦੀ ਪਹਿਲੀ ਲੋੜ ਹੈ ਪਰ ਲੱਖਾਂ ਰੁਪਏ ਖਰਚ ਕੇ ਬਣਾਈ ਗਈ ਵਾਟਰ ਵਰਕਸ ਦੀ ਟੈਂਕੀ ਦੇ ਬਾਵਜੂਦ ਪਿੰਡ ਵਾਸੀ ਸਿਹਤ ਲਈ ਹਾਨੀਕਾਰਕ ਜ਼ਮੀਨਦੋਜ਼ ਪਾਣੀ ਪੀਣ ਲਈ ਮਜਬੂਰ ਹਨ। ਐਕਸੀਅਨ ਚੰਦਰ ਕਮਲ ਅਗਰਵਾਲ ਨੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਜਸਵਿੰਦਰ ਸਿੰਘ ਮੱਤਾ ਤੇ ਹੋਰ ਪਤਵੰਤਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਜਲਦ ਹੱਲ ਕਰ ਦਿੱਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਾ ਸਿੰਘ ਗਿੱਲ, ਅਮਨਦੀਪ ਸਿੰਘ ਢਿੱਲੋਂ, ਸੁਰਜੀਤ ਸਿੰਘ ਪ੍ਰਧਾਨ, ਬਿੰਦਰ ਸ਼ਰਮਾ, ਕਰਨੈਲ ਸਿੰਘ ਗਿੱਲ, ਬਾਬਾ ਨਛੱਤਰ ਸਿੰਘ ਆਦਿ ਵੀ ਹਾਜ਼ਰ ਸਨ।


