ਪ੍ਰੈਸ ਕਲੱਬ ਕੋਟਕਪੂਰਾ ਦੀ ਨਵੀਂ ਚੋਣ, ਗੁਰਿੰਦਰ ਸਿੰਘ ਮਹਿੰਦੀਰੱਤਾ ਬਣੇ ਪ੍ਰਧਾਨ

ਕੋਟਕਪੂਰਾ, 9 ਮਈ (ਟਿੰਕੂ ਪਰਜਾਪਤੀ) :- ਪ੍ਰੈਸ ਕਲੱਬ ਕੋਟਕਪੂਰਾ ਦੀ ਮੁੱਖ ਸਰਪ੍ਰਸਤ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਅਗਲੇ ਸਾਲ ਵਾਸਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਪ੍ਰਧਾਨ ਚੁਣ ਕੇ ਹੋਰ ਅਹੁਦੇਦਾਰ ਨਿਯੁਕਤ ਕਰਨ ਦੇ ਅਧਿਕਾਰ ਵੀ ਸੋਂਪ ਦਿੱਤੇ ਗਏ। ਪ੍ਰੈੇਸ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਗੁਰਿੰਦਰ ਸਿੰਘ ਨੂੰ ਹਾਰ ਪਾ ਕੇ ਸਨਮਾਨ ਕਰਦਿਆਂ ਮੁਬਾਰਕਬਾਦ ਦਿੱਤੀ। ਪਹਿਲੇ ਪ੍ਰਧਾਨ ਮੋਹਰ ਸਿੰਘ ਗਿੱਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਮਿਲੇ ਸਹਿਯੋਗ ਪ੍ਰਤੀ ਧੰਨਵਾਦ ਕੀਤਾ। ਗੁਰਿੰਦਰ ਸਿੰਘ ਦਾ ਨਾਮ ਪੱਤਰਕਾਰ ਹਰਪ੍ਰੀਤ ਸਿੰਘ ਚਾਨਾ ਵੱਲੋਂ ਪੇਸ਼ ਕੀਤਾ ਗਿਆ ਤੇ ਸਮੂਹ ਮੈਂਬਰਾਂ ਦੀ ਪ੍ਰਵਾਨਗੀ ਤੋਂ ਬਾਅਦ ਉਨਾਂ ਨੂੰ ਪ੍ਰਧਾਨ ਚੁਣ ਲਿਆ ਗਿਆ। ਗੁਰਿੰਦਰ ਸਿੰਘ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਸਮੂਹ ਪੱਤਰਕਾਰਾਂ ਦੇ ਸਹਿਯੋਗ ਨਾਲ ਪ੍ਰੈਸ ਕਲੱਬ ਦੀ ਬਿਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਮੋਹਰ ਸਿੰਘ ਗਿੱਲ ਨੇ ਪ੍ਰੈਸ ਕਲੱਬ ਦਾ ਕਾਰਵਾਈ ਰਜਿਸਟਰ ਗੁਰਿੰਦਰ ਸਿੰਘ ਨੂੰ ਸੋਂਪਦਿਆਂ ਮੁਬਾਰਕਬਾਦ ਦੇ ਨਾਲ-ਨਾਲ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਰਿੰਦਰ ਬੈੜ, ਅਮਿਤ ਸ਼ਰਮਾਂ, ਭਾਰਤ ਭੂਸ਼ਨ ਆਜ਼ਾਦ, ਰਾਜੀਵ ਸ਼ਰਮਾਂ, ਮੇਘਰਾਜ, ਪਰਵਿੰਦਰ ਅਰੋੜਾ, ਚਿਮਨ ਲਾਲ ਰਿੰਕੀ, ਸੁਰਿੰਦਰ ਦਮਦਮੀ, ਰਾਮ ਕਿ੍ਰਸ਼ਨ ਕਟਾਰੀਆ, ਗਗਨਦੀਪ ਜਿੰਦਲ, ਸ਼ਾਮ ਲਾਲ ਚਾਵਲਾ, ਡਾ. ਭਾਵਿਤ ਗੋਇਲ, ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ।


