ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਜ਼ਿਲਾ ਟੂਰਨਾਮੈਂਟ ਕਮੇਟੀ ਦੀ ਹੋਈ ਚੋਣ

ਮੋਗਾ,9 ਮਈ  (ਜਸ਼ਨ)-  ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਜ਼ਿਲਾ ਟੂਰਨਾਮੈਂਟ ਕਮੇਟੀ ਸਾਲ 2018-19 ਦੀ ਚੋਣ ਆਈ.ਐਸ.ਐਫ.ਕਾਲਜ ਘੱਲਕਲਾਂ (ਮੋਗਾ)ਵਿਖੇ ਕਰਵਾਈ ਗਈ। ਜ਼ਿਲੇ ਵਿਚ ਪਹਿਲੀਆਂ ਦੋ ਪੁਜੀਸ਼ਨਾਂ ਤੇ ਆਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਕਬੱਡੀ ਵਿੱਚ ਡਰੋਲੀ ਜ਼ੋਨ, ਕੁਸ਼ਤੀਆਂ ਅਤੇ ਯੋਗਾ ਵਿੱਚ ਕੋਟ ਈਸੇ ਖਾਂ ਜੋਨ, ਹੈਡਬਾਲ,ਕਿ੍ਰਕਟ,ਰੱਸਾਕਸੀ ਵਿੱਚ ਜੀ.ਟੀ.ਬੀ.ਗੜ.ਜੋਨ,ਜੂਡੋ,ਖੋ-ਖੋ ਵਿੱਚ ਬਾਘਾਪੁਰਾਣਾ ਜੋਨ,ਚੈਸ,ਫੁੱਟਬਾਲ,ਸਾਫਟਬਾਲ,ਵਾਲੀਬਾਲ ਵਿੱਚ ਬੁੱਟਰ ਜੋਨ ਅਤੇ ਸਰਕਲ ਕਬੱਡੀ, ਤਾਇਕਵਾਡੋਂ ਵਿੱਚ ਮੋਗਾ ਜੋਨ ਪਹਿਲੇ ਸਥਾਨ ਤੇ ਰਿਹਾ। ਓਵਰ ਆਲ ਮੋਗਾ ਜੋਨ ਪਹਿਲੇ ਸਥਾਨ ਅਤੇ ਪੱਤੋ ਹੀਰਾ ਸਿੰਘ ਦੂਜੇ ਸਥਾਨ ਤੇ ਰਿਹਾ।ਸ. ਗੁਰਦਰਸ਼ਨ ਸਿੰਘ ਬਰਾੜ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।ਇਸ ਮੌਕੇ ਇੰਦਰਪਾਲ ਸਿੰਘ ਢਿੱਲੋਂ ਏ.ਈ.ਓ.ਮੋਗਾ ਵੱਲੋਂ ਜ਼ਿਲਾ ਟੂਰਾਨਮੈਂਟ ਕਮੇਟੀ ਦੀ ਚੋਣ ਕਰਵਾਈ ਗਈ,ਜਿਸ ਵਿੱਚ ਸ.ਗੁਰਦਰਸ਼ਨ ਸਿੰਘ ਬਰਾੜ ਜ਼ਿਲਾ ਸਿੱਖਿਆ ਅਫਸਰ (ਸੈ:ਸਿ:) ਮੋਗਾ ਨੂੰ ਪ੍ਰਧਾਨ, ਸ.ਹਰਿੰਦਰ ਸਿੰਘ ਪਿ੍ਰੰਸੀਪਲ ਸ.ਸ.ਸ.ਸ.ਪੱਤੋ ਹੀਰਾ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸ.ਸੁਨੀਤਇੰਦਰ ਸਿੰਘ ਪਿ੍ਰੰਸੀਪਲ ਲੋਪੋਂ ਅਤੇ ਸ੍ਰੀਮਤੀ ਗੁਰਜੀਤ ਕੌਰ ਪਿ੍ਰੰਸੀਪਲ ਖੋਸਾ ਪਾਡੋਂ ਨੂੰ ਮੀਤ ਪ੍ਰਧਾਨ,ਸ.ਦਵਿੰਦਰਪਾਲ ਸਿੰਘ ਲੈਕ.ਫਿਜੀਕਲ ਸੈਦੋਕੇ ਨੂੰ ਜਰਨਲ ਸਕੱਤਰ, ਸ.ਇੰਦਰਪਾਲ ਸਿੰਘ ਢਿੱਲੋਂ ਏ.ਈ.ਓ.ਮੋਗਾ ਨੂੰ ਪ੍ਰਬੰਧਕ ਸਕੱਤਰ/ਵਿੱਤ ਸਕੱਤਰ , ਸ.ਕਰਮਜੀਤ ਸਿੰਘ ਪੀ.ਟੀ.ਆਈ. ਸੈਦੋਕੇ ਨੂੰ ਸਹਾਇਕ ਸਕੱਤਰ ਅਤੇ ਸ.ਪਰਗਟ ਸਿੰਘ ਪਿ੍ਰੰਸੀਪਲ ਸ.ਸ.ਸ.ਸ.ਬੁੱਟਰ ਨੂੰ ਆਡੀਟਰ ਅਤੇ ਸ.ਗੁਰਪਿਆਰ ਸਿੰਘ ਕੰਪਿਊਟਰ ਫੈਕਲਟੀ ਡਾਲਾ ਨੂੰ ਪ੍ਰੈਸ ਸਕੱਤਰ ਸਰਵ ਸਮੰਤੀ ਨਾਲ ਚੁਣਿਆ ਗਿਆ।ਇਸ ਸਮੇਂ ਹਰਪ੍ਰਤਾਪ ਸਿੰਘ ਸਿੱਧੂ,ਗੁਰਸੇਵਕ ਸਿੰਘ ਮਨਾਵਾਂ,ਬਲਦੇਵ ਸਿੰਘ ਫਤਿਹਗੜ ਕੋਰੋਟਾਆਣਾ,ਨਛੱਤਰ ਸਿੰਘ ਮੋਠਾਵਾਲੀ,ਗੁਰਚਰਨ ਸਿੰਘ ਕਾਲੇਕੇ,ਰਮਨਦੀਪ ਸਿੰਘ ਬੁੱਟਰ,ਗੁਰਜੀਤ ਸਿੰਘ ਨੱਥੂਵਾਲਾ ਗਰਬੀ,ਤਨਜੀਤ ਸਿੰਘ ਖਾਈ,ਬਲਜੀਤ ਸਿੰਘ ਸੇਖਾ ਖੁਰਦ ਨੂੰ ਟੈਕਨੀਕਲ ਮੈਂਬਰਜ ਚੁਣਿਆ ਗਿਆ। ਇਸ ਮੌਕੇ ਇੰਦਰਪਾਲ ਸਿੰਘ ਢਿੱਲੋਂ ਨੇੇ ਸਭ ਨੂੰ ਜੀ ਆਇਆ ਕਿਹਾ ਅਤੇ ਨਵੀਂ ਗਰੁੱਪਬੰਦੀ ਅਨੁਸਾਰ ਬਣੇ ਜ਼ੋਨਾਂ ਦੀ ਜਾਣਕਾਰੀ ਦਿੱਤੀ ਅਤੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਗ੍ਰੇਡੇਸ਼ਨ ਵਾਲੀਆਂ ਖੇਡਾਂ ਵਿਚ ਭਾਗ ਦਵਾਇਆ ਜਾਵੇ ਅਤੇ ਖਿਡਾਰੀਆ ਨੂੰ ਆਪਣੇ ਸਰਟੀਫਿਕੇਟਾਂ ਦੀ ਗੇ੍ਰਡੇਸ਼ਨ ਕਰਵਾਉਣ ਲਈ ਜਾਣਕਾਰੀ ਦੇਣ ਲਈ ਕਿਹਾ।ਇਸ ਮੌਕੇ ਸ.ਗੁਰਦਰਸ਼ਨ ਸਿੰਘ ਬਰਾੜ ਨੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਪਿਛਲੇ ਸਾਲ ਦੀ ਪ੍ਰਾਪਤੀਆਂ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਖਿਡਾਰੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਵਾਉਣ ਲਈ  ਕਿਹਾ ਤਾਂ ਜੋ ਮੋਗੇ ਜ਼ਿਲੇ ਦਾ ਨਾਮ ਖੇਡਾਂ ਵਿੱਚ ਪਹਿਲੇ ਸਥਾਨ ਤੇ ਹੋਵੇ। ਇਸ ਮੌਕੇ ਚੇਅਰਮੈਨ ਆਈ.ਐਸ.ਐਫ. ਕਾਲਜ,ਦਿਲਬਾਗ ਸਿੰਘ ਰਮਸਾ ਕੋਅਡੀਨੇਟਰ,ਨਿਸ਼ਾਨ ਸਿੰਘ ਸਾਇੰਸ ਸੁਪਰਵਾਈਜਰ,ਜਸਵੀਰ ਸਿੰਘ ਸੁਪਰਡੰਟ,ਬਲਵਿੰਦਰ ਸਿੰਘ ਸਹਾਇਕ,ਪਿ੍ਰੰਸੀਪਲ ਈਸਵਰ ਚੰਦਰਪਾਲ ਸਿੰਘ,ਰਵਿੰਦਰ ਕੁਮਾਰ ਸ਼ੁਕਲਾ ਮੁੱਖ ਅਧਿਆਪਕ,ਪਿ੍ਰੰਸੀਪਲ ਮਨਜੀਤ ਕੌਰ ਸ.ਸ.ਸ.ਸ. ਭੀਮ ਨਗਰ ਮੋਗਾ,ਪਿ੍ਰੰਸੀਪਲ ਗੁਰਬੀਰ ਕੌਰ ਡਾਲਾ, ਲੈਕਚਰਾਰ ਪਲਵਿੰਦਰ ਸਿੰਘ ਖੋਸਾ ਰਣਧੀਰ,ਰਣਜੋਧ ਸਿੰਘ,ਗੁਰਪ੍ਰੀਤ ਸਿੰਘ ,ਨਵਦੀਪ ਸਿੰਘ, ਰਮਨਦੀਪ ਸਿੰਘ ਬੁੱਟਰ,ਜਗਮੀਤ ਸਿੰਘ,ਕੁਲਵੰਤ ਸਿੰਘ ਕਲਸੀ,ਜਗਰਾਜ ਸਿੰਘ,ਗੁਰਮੀਤ ਕੌਰ ਡੀ.ਪੀ.ਈ.ਸੁਨੀਤਾ ਦੇਵੀ ਡੀ.ਪੀ.ਈ. ਹਰਸਿਮਰਨਜੀਤ ਕੌਰ ਲੈਕਚਰਾਰ,ਪਰਮਜੀਤ ਸਿੰਘ ਪੀ.ਟੀ.ਆਈ., ਜਸਵਿੰਦਰ ਸਿੰਘ ਡੀ.ਪੀ.ਈ., ਪਿ੍ਰਤਪਾਲ ਕੌਰ ਲੈਕਚਰਾਰ, ਹਰਜੀਤ ਕੌਰ ਡੀ.ਪੀ.ਈ.ਬੁੱਟਰ ਆਦਿ ਹਾਜ਼ਰ ਸਨ।