ਲੜਕੇ ਅਤੇ ਲੜਕੀ ਦੀ ਲਾਸ਼ਾਂ ਨਹਿਰ ‘ਚੋਂ ਮਿਲਣ ਨਾਲ ਸਨਸਨੀ, ਮਿ੍ਰਤਕਾਂ ਦੇ ਹੱਥ ਆਪਸ ‘ਚ ਸਨ ਬੰਨੇ ਹੋਏ

ਮੋਗਾ,10 ਮਈ (ਬਿੱਟੂ ਪੁਰਬਾ)-ਮੋਗਾ ਜ਼ਿਲੇ ਦੇ ਕਸਬਾ ਬੱਧਨੀ ਕਲਾਂ ‘ਚੋਂ ਲੰਘਦੀ ਨਹਿਰ ‘ਚੋਂ ਅੱਜ ਸਵੇਰੇ ਵੇਲੇ ਇਕ ਨੌਜਵਾਨ ਲੜਕੇ ਅਤੇ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਕਿਸਾਨ ਆਪਣੇ ਖੇਤਾਂ ‘ਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਨਾਂ ਨਹਿਰ ‘ਚ ਤੈਰਦੀਆਂ ਦੋ ਲਾਸ਼ਾਂ ਵੇਖੀਆਂ ਅਤੇ ਉਹਨਾਂ ਨੇ ਇਸ ਬਾਰੇ ਤੁਰੰਤ ਥਾਣਾ ਬੱਧਣੀ ਕਲਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਅਤੇ ਉਹਨਾਂ ਸਥਾਨਕ ਲੋਕਾਂ ਦੀ ਮਦਦ ਨਾਲ ਉਹਨਾਂ ਜਵਾਨ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਬਾਹਰ ਕੱਢਿਆ । ਮਿ੍ਰਤਕਾਂ ਦੇ ਹੱਥ ਆਪਸ ‘ਚ ਬੰਨੇ ਹੋਏ ਹਨ। ਲਾਸ਼ਾਂ ਕਬਜ਼ੇ ‘ਚ ਕਰਨ ਉਪਰੰਤ ਉਹਨਾਂ ਦੀ ਸ਼ਨਾਖਤ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਤਫਤੀਸ਼ੀ ਅਫਸਰ ਹਰਵਿੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੇ ਦੀ ਪਛਾਣ ਸ਼ਿਵਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਗਾਂਧੀ ਨਗਰ ਮਾਨਸਾ ਵਜੋਂ ਹੋਈ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਲੜਕੀ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


