ਹੇਮਕੁੰਟ ਸੰਸਥਾਵਾਂ ਕੋਟ ਈਸੇ ਖਾਂ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ 100%,17 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ

ਕੋਟਈਸੇ ਖਾਂ,10 ਮਈ (ਜਸ਼ਨ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2018 ਦਸਵੀਂ ਕਲਾਸ ਦੇ ਹੋਏ ਇਮਤਿਹਾਨਾਂ ਵਿੱਚ ਹੇਮਕੁੰਟ ਸਕੂਲ ਦੇ ਦਸਵੀਂ ਦੇ 210 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਅਤੇ 210 ਵਿਦਿਆਰਥੀ ਹੀ ਚੰਗੇ ਨੰਬਰ ਲੈ ਕੇ ਪਾਸ ਹੋਏ । ਦਸਵੀਂ ਕਲਾਸ ਦਾ ਨਤੀਜਾ 100% ਰਿਹਾ ਜਿਸ ਵਿੱਚ ਆਂਚਲ ਪੁੱਤਰੀ ਬਨਾਰਸੀ ਦਾਸ ਪਿੰਡ ਕੋਟ-ਈਸੇ-ਖਾਂ ਨੇ 93.55% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ,ਗੁਰਵੀਨ ਕੌਰ ਪੁੱਤਰੀ ਜਸਬੀਰ ਸਿੰਘ ਪਿੰਡ ਕੋਟ-ਸਦਰ-ਖਾਂ ਨੇ 93.38% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਗੁਰਵੀਰ ਕੌਰ ਪੁੱਤਰੀ ਗੁਰਮੀਤ ਸਿੰਘ ਪਿੰਡ ਮੁੰਨਣ ਤੇ ਗੁਰਜੀਤ ਕੌਰ ਪੁੱਤਰੀ ਹੁਸ਼ਿਆਰ ਸਿੰਘ ਪਿੰਡ ਸ਼ੇਰਪੁਰ ਤਾਇਬਾਂ ਨੇ 92.76% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਇਸੇ ਤਰਾਂ ਸੁਖਜੀਵਨ ਕੌਰ ਪੁੱਤਰੀ ਸੰਮਨ ਸਿੰਘ ਪਿੰਡ ਭੈਣੀ ਨੇ 92.61%,ਤਰਨਪ੍ਰੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਪਿੰਡ ਕੜਾਹੇ ਵਾਲਾ ਨੇ 92.61%, ਰੁਮਿਤ ਪੁੱਤਰੀ ਬੂਟਾ ਸਿੰਘ ਪਿੰਡ ਕੋਟ-ਈਸੇ-ਖਾਂ ਨੇ 92.46%,ਸੁਖਮੀਨ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਪਿੰਡ ਸ਼ਾਦੀ ਵਾਲਾ ਨੇ 92.46 ਅਤੇ
ਪਵਨਦੀਪ ਕੌਰ ਪੁੱਤਰੀ ਇਕਬਾਲ ਸਿੰਘ ਪਿੰਡ ਉਮਰੀਆਣਾ ਨੇ 92.30% ਅੰਕ ਪ੍ਰਾਪਤ ਕੀਤੇ । ਇਸ ਤਰ੍ਹਾਂ ਦਸਵੀਂ ਕਲਾਸ ਵਿੱਚੋਂ 17 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ,30 ਵਿਦਿਆਰਥੀਆਂ ਨੇ 80% ਤੋਂ ਵੱਧ ਅਤੇ 44 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਦਾ ਵਧੀਆ ਨਤੀਜਾ ਆਉਣ ਤੇ ਸੰਸਥਾ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਇਸ ਦਾ ਸਿਹਰਾ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਅਤੇ ਸਮੂਹ ਸਟਾਫ ਨੂੰੁ ਦਿੱਤਾ ਜਾਂਦਾ ਹੈ ।


