ਪੰਜਾਬੀ ਗਾਇਕ ਜੀ.ਐਸ.ਪੱਪੀ ਦੇ ਨਵੇਂ ਗੀਤ ‘ਅੜਬ ਸੁਭਾਅ’ ਦਾ ਪੋਸਟਰ ਰਿਲੀਜ਼

ਮੋਗਾ, 10 ਮਈ (ਜਸ਼ਨ)-ਗਾਇਕੀ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਜੁੜੇ ਹੋਏ ਪੰਜਾਬੀ ਲੋਕ ਗਾਇਕ ਜੀ.ਐਸ.ਪੱਪੀ ਵੱਲੋਂ ਆਪਣਾ ਨਵਾਂ ਸਿੰਗਲ ਟਰੈਕ ਗੀਤ ‘ਅੜਬ ਸੁਭਾਅ’ ਪਿਆਰ ਕਰਨ ਵਾਲਿਆਂ ਸਰੋਤਿਆਂ ਦੀ ਮੰਗ ’ਤੇ ਆਨੰਦ ਮਿੳੂਜ਼ਿਕ ਕੰਪਨੀ ਦੇ ਬੈਨਰ ਅਤੇ ਅਮਰਜੀਤ ਘੋਲੀਆ ਦੀ ਦੇਖ-ਰੇਖ ਹੇਠ ਪੇਸ਼ ਕੀਤਾ ਗਿਆ। ਜਿਸ ਨੂੰ ਵੱਖ-ਵੱਖ ਚੈਨਲਾਂ ਅਤੇ ਯੂ-ਟਿੳੂਬ ਉੱਤੇ ਮਣਾਂਮੂੰਹੀ ਪਿਆਰ ਮਿਲਣ ਨਾਲ ਗੀਤ ਮਾਰਕੀਟ ਵਿਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਸਬੰਧੀ ਅੱਜ ਗਾਇਕ ਜੀ.ਐਸ.ਪੱਪੀ ਦਾ ਨਵਾਂ ਗੀਤ ‘ਅੜਬ ਸੁਭਾਅ’ ਦਾ ਪੋਸਟਰ ਅਮਰਜੀਤ ਘੋਲੀਆ, ਚੇਅਰਮੈਨ ਸੁਖਚੈਨ ਸਿੰਘ ਰਾਮੂੰਵਾਲੀਆ ਅਤੇ ਪ੍ਰਧਾਨ ਸੱਤਪਾਲ ਪੱਪੂ ਨੇ ਸਾਂਝੇ ਤੌਰ ਤੇ ਰਿਲੀਜ਼ ਕੀਤਾ, ਜਿਸ ਵਿਚ ਕੌਂਸਲਰ ਦਵਿੰਦਰ ਤਿਵਾੜੀ, ਅਮਰਜੀਤ ਖੁਖਰਾਣਾ, ਵਰਿੰਦਰ ਭਿੰਡਰ ਵਿਸ਼ੇਸ਼ ਤੌਰ ਤੇ ਪਹੁੰਚੇ। ਲੋਕ ਗਾਇਕ ਜੀ.ਐਸ.ਪੱਪੀ ਨੇ ਦੱਸਿਆ ਕਿ ਇਸ ਗੀਤ ਨੂੰ ਰਸਭਰੀਆਂ ਧੁਨਾਂ ਨਾਲ ਪ੍ਰਸਿੱਧ ਗੀਤਕਾਰ ਨਿੰਮਾ ਵਿਰਕ ਨੇ ਸ਼ਿੰਗਾਰਿਆ ਹੈ। ਉਨਾਂ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਜਿਸ ਮੁਕਾਮ ਤੇ ਹਾਂ, ਉਹ ਸਿਰਫ ਮੈਨੂੰ ਚਾਹੁਣ ਅਤੇ ਮੇਰੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੀ ਬਦੌਲਤ ਹਾਂ। ਇਸ ਮੌਕੇ ਉਨਾਂ ਨਾਲ ਪੋਸਟ ਰਿਲੀਜ਼ ਵਾਲਿਆਂ ਵਿਚ ਧਰਮ ਕਲਿਆਣ, ਕਾਕਾ ਰਾਜਪੂਤ, ਪੰਮਾ ਕੋਕਰੀ, ਜਿੰਦਰ ਭਾਗੀਕੇ ਆਦਿ ਹਾਜ਼ਰ ਸਨ।