ਪੀ .ਐੱਸ .ਟੀ ਸਕੂਲ ਘੁੱਦੂਵਾਲਾ ਵਿਖੇ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਮਨਾਇਆ

ਸਾਦਿਕ, 10 ਮਈ (ਰਘਬੀਰ ਸਿੰਘ)- ਸਾਦਿਕ ਨੇੜੇ ਨਾਮਵਰ ਵਿੱਦਿਅਕ ਸੰਸਥਾ ਪੀ. ਐੱਸ. ਟੀ ਮੈਮੋਰੀਅਲ ਪਬਲਿਕ ਸਕੂਲ ਘੁੱਦੂਵਾਲਾ ਵਿਖੇ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਹੋਣਹਾਰ ਵਿਦਿਆਰਥਣ ਸੁਮਨਦੀਪ ਕੌਰ ਨੇ ਦੱਸਿਆ ਕਿ ਰੈੱਡ ਕਰਾਸ ਸੰਸਥਾ ਦੀ ਸਥਾਪਨਾ 1863 ਈਸਵੀ ਵਿਚ ਜੀਨ ਹੈਨਰੀ ਡਿਉਨੇਟ ਨੇ ਕੀਤੀ ਸੀ। ਰੈੱਡ ਕਰਾਸ ਦੇ ਮੁੱਖ ਉਦੇਸ਼ਾਂ ਵਿਚ ਸਿਹਤ ਦੀ ਉੱਨਤੀ, ਬਿਮਾਰੀਆਂ ਦੀ ਰੋਕਥਾਮ ਤੇ ਲੋਕਾਂ ਦੇ ਦੁੱਖ ਨੂੰ ਘੱਟ ਕਰਨਾ ਹੈ।ਪੰਜਾਬ ਵਿਚ ਰੈੱਡ ਕਰਾਸ ਸਿਹਤ ਸੇਵਾਵਾਂ ਤੇ ਅਨੇਕਾ ਲੋਕਾਂ ਲਈ ਸਹੂਲਤਾਂ ਵੀ ਪ੍ਰਦਾਨ ਕਰਦੀ ਹੈ। ਰੈੱਡ ਕਰਾਸ ਜਦੋ ਕੋਈ ਵੀ ਲੋਕਾਂ ਤੇ ਕੁਦਰਤੀ ਆਫਤ ਜਾ ਦੁਰਘਟਨਾ ਘਟਦੀ ਹੈ ਤਾਂ ਇਹ ਉਸ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੀ ਹੈ। ਇਸ ਸਮੇਂ ਨੈਤਿਕ ਕਦਰਾਂ ਕੀਮਤਾਂ ਤੇ ਧਾਰਮਿਕ ਦਾ ਪ੍ਰਚਾਰ ਕਰਨ ਲਈ ਵਿਦਿਆਰਥੀਆਂ ਦੇ ਲੇਖ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸੰਸਥਾਵਾ ਦੇ ਪ੍ਰਧਾਨ ਮੇਜਰ ਸਿੰਘ ਢਿੱਲੋ, ਪ੍ਰਸ਼ਾਸਨਿਕ ਅਧਿਕਾਰੀ ਦਵਿੰਦਰ ਸਿੰਘ, ਪਿ੍ਰੰਸੀਪਲ ਮੈਡਮ ਨੀਰੂ ਸ਼ਰਮਾ , ਸਕੂਲ ਦੇ ਵਾਈਸ ਪਿ੍ਰੰਸੀਪਲ ਮੈਡਮ ਰੱਖਣਪ੍ਰੀਤ ਕੌਰ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।


