ਨਗਰ ਕੌਂਸਲ ਬਾਘਾ ਪੁਰਾਣਾ ਦੀਆਂ ਚੋਣਾਂ ਨੂੰ ਲੈ ਕੇ ਵਿਧਾਇਕ ਬਰਾੜ ਦੀ ਪ੍ਰਧਾਨਗੀ ਹੇਠ ਭਰਵੀਂ ਇੱਕਤਰਤਾ

ਬਾਘਾ ਪੁਰਾਣਾ, 4 ਦਸੰਬਰ (ਜਸ਼ਨ)- ਨਗਰ ਕੌਸਲ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਹੁੰਦਿਆਂ ਦੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਸਥਾਨਕ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਗਾਂਧੀ ਪੈਲੇਸ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਇਕੱਤਰਤਾ ਹੋਈ, ਜਿਸ ਵਿੱਚ ਦਰਸ਼ਨ ਸਿੰਘ ਬਰਾੜ ਨੇ ਕਾਂਗਰਸੀ ਵਰਕਰਾਂ ਨੂੰ ਚੋਣਾਂ ਲੜਨ ਦੇ ਚਾਹਵਾਨਾਂ ਦੀਆਂ ਮੌਕੇ ’ਤੇ ਹੀ ਅਰਜ਼ੀਆਂ ਲਈਆਂ। ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਲਈ ਮਿਹਨਤ ਕਰਨ ਵਾਲੇ ਅਤੇ ਲੋਕਾਂ ਦੇ ਦਿਨ-ਰਾਤ ਕੰਮ ਧੰਦੇ ਆਉਣ ਵਾਲੇ ਮਿਹਨਤੀ ਵਰਕਰਾਂ ਨੂੰ ਹੀ ਟਿਕਟਾਂ ਦੇ ਕੇ ਨਿਵਾਜਿਆ ਜਾਵੇਗਾ। ਜਿਨਾਂ ਦਾ ਐਲਾਨ ਇੱਕ ਅੱਧੇ ਦਿਨ ਵਿੱਚ ਕਰ ਦਿੱਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਕਮਲਜੀਤ ਸਿੰਘ ਬਰਾੜ ਨੇ ਜਿਹਾ ਕਿ ਲੋਕ ਕਾਂਗਰਸੀ ਪਾਰਟੀ ’ਤ ਵਿਸ਼ਵਾਸ ਰੱਖਦੇ ਹਨ ਇਸ ਲਈ ਪੰਦਰਾਂ ਦੇ ਪੰਦਰਾਂ ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਹੀ ਜਿੱਤਣਗੇ ਅਤੇ ਪਿਛਲੀ ਵਾਰ ਦੀ ਤਰਾਂ ਅਕਾਲੀਆਂ ਦੀ ਧੱਕੇਸ਼ਾਹੀ ਬਿਲਕੁਲ ਨਹੀਂ ਚੱਲਣ ਦੇਵਾਂਗੇ। ਇਸ ਮੌਕੇ ਨਰ ਸਿੰਘ ਬਰਾੜ, ਬਿੱਟੂ ਮਿੱਤਲ, ਜਗਸੀਰ ਗਰਗ, ਸੁਰਿੰਦਰ ਸਿੰਘ ਛਿੰਦਾ, ਗੁਰਚਰਨ ਸਿੰਘ ਚੀਦਾ, ਬਾਊ ਅਮਰਨਾਥ ਬਾਂਸਲ, ਮੈਡਮ ਬਲਵੀਰ ਕੌਰ, ਮੈਡਮ ਬਬਲੂ ਸ਼ਾਹੀ, ਤੇਜਪਾਲ ਕੌਰ, ਵਿਜੇ ਬਾਂਸਲ, ਭੋਲਾ ਸਿੰਘ ਸਮਾਧ ਭਾਈ, ਅਸ਼ੋਕ ਮਿੱਤਲ, ਅਮਨ ਸਿੰਘ ਬੋਬੀ, ਰਣਧੀਰ ਸਿੰਘ ਸਰਪੰਚ ਫੂਲੇਵਾਲਾ,ਸਰਪੰਚ ਨਾਇਬ ਸਿੰਘ, ਰਣਜੀਤ ਸਿੰਘ, ਚਮਕੌਰ ਸਿੰਘ ਬਰਾੜ, ਸੋਨੀ ਘੋਲੀਆ, ਅਮਨ ਫੂਲੇਵਾਲਾ, ਗੁਰਜੰਟ ਸਿੰਘ, ਇਕਬਾਲ ਸਿੰਘ ਬਰਾੜ, ਦੀਪਾ ਸਿੰਘ ਬਰਾੜ, ਰੇਸ਼ਮ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ, ਬੂਟਾ ਸਿੰਘ ਸਾਬਕਾ ਐਮਸੀ, ਗੁਰਮੇਲ ਸਿੰਘ, ਮੁਖਤਿਆਰ ਸਿੰਘ, ਬਿੱਟਾ ਸ਼ਾਹੀ, ਗੁਰਦੇਵ ਮੈਂਬਰ, ਕੁਲਦੀਪ ਬਾਰੇਵਾਲਾ, ਜਗਤਾਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ।


