ਸੁਖਾਨੰਦ ਕਾਲਜ ਵਿੱਚ ਸ਼ਿਲਪ ਕਲਾ ਦੀ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ

 ਮੋਗਾ, 22 ਸਤੰਬਰ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਕੁਸ਼ਲ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਸ਼ਿਲਪ ਕਲਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਮੌਕੇ ਮਹਾਤਮਾ ਗਾਂਧੀ ਸ਼ਿਲਪ ਕਲਾ ਕੇਂਦਰ, ਜੈਪੁਰ (ਰਾਜਸਥਾਨ) ਤੋਂ ਸ੍ਰੀ ਰਾਜੇਸ਼ ਰਾਏ ਅਤੇ ਸ੍ਰੀ ਦੇਵਾਨੰਦ ਰਾਏ ਉਚੇਚੇ ਤੌਰ ਤੇ ਸ਼ਿਲਪ ਕਲਾ ਬਾਰੇ ਜਾਣਕਾਰੀ ਦੇਣ ਲਈ ਪਹੁੰਚੇ।ਉਹਨਾਂ ਨੇ ਵਿਦਿਆਰਥਣਾਂ ਨੂੰ ਖ਼ਾਸ ਕਿਸਮ ਦੀ ਸ਼ਿਲਪ ਕਲਾ ਬਾਰੇ ਜਾਣਕਾਰੀ ਦਿੱਤੀ ਅਤੇ ਪੇਪਰ ਦੀ ਵਰਤੋਂ ਨਾਲ ਵੱਖ-ਵੱਖ ਡਿਜ਼ਾਇਨ ਅਤੇ ਫੁੱਲ ਬਣਾਉਣ ਦੀ ਤਕਨੀਕ ਸੰਬੰਧੀ ਜਾਣਕਾਰੀ ਦਿੱਤੀ।ਉਹਨਾਂ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਕਲਾ ਸਾਡੇ ਜੀਵਨ ਵਿੱਚ ਕਿਵੇਂ ਸਹਾਇਕ ਸਿੱਧ ਹੁੰਦੀ ਹੈ। ਉਹਨਾਂ ਨੇ ਟੀ.ਵੀ. ਅਤੇ ਇੰਟਰਨੈੱਟ ਦੇ ਰੁਝਾਨ ਤੋਂ ਦੂਰ ਰਹਿ ਕੇ ਕਲਾ ਵੱਲ ਧਿਆਨ ਕੇਂਦਰਿਤ ਕਰਨ ਦੀ ਪ੍ਰੇਰਣਾ ਦਿੱਤੀ।ਇਹ ਵਰਕਸ਼ਾਪ ਬੱਚਿਆਂ ਲਈ ਬਹੁਤ ਕਾਰਗਰ ਸਿੱਧ ਹੋਈ ਅਤੇ ਉਹਨਾਂ ਨੇ ਕਲਾ ਪ੍ਰਤੀ ਲਗਨ ਦੀ ਪ੍ਰੇਰਣਾ ਹਾਸਲ ਕੀਤੀ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਅਤੇ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਇਸ ਅਮੁੱਲ ਜਾਣਕਾਰੀ ਲਈ ਮਹਿਮਾਨਾਂ ਦਾ ਧੰਨਵਾਦ ਕੀਤਾ। ਵਰਕਸ਼ਾਪ ਦੌਰਾਨ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਮਨਪ੍ਰੀਤ ਕੌਰ, ਸਹਾਇਕ ਪ੍ਰੋਫ਼ੈਸਰ ਅਮਨਦੀਪ ਕੌਰ ਅਤੇ ਮਨਦੀਪ ਕੌਰ ਨੇ ਵਿਦਿਆਥਣਾਂ ਦੀ ਯੋਗ ਅਗਵਾਈ ਕੀਤੀ।