ਪੰਜਾਬ ਪੈਨਸ਼ਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ,10 ਜਨਵਰੀ (ਜਸ਼ਨ) -ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਲਛਮਣ ਸਿੰਘ ਘੋਲੀਆ ਦੇ ਪਿਤਾ ਜੀ ਸ. ਸੇਵਕ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ 2 ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਇਸ ਮੀਟਿੰਗ ਪੈਨਸ਼ਨਰਜ਼ ਦੇ ਮਸਲਿਆਂ ਤੇ ਵਿਚਾਰ ਕਰਦੇ ਹੋਏ ਪ੍ਰਧਾਨ ਜੀ ਨੇ ਦੱਸਿਆ ਕਿ 1-1-17 ਤੋਂ ਦਿੱਤੀ ਗਈ ਅੰਤਿ੍ਰਮ ਰਲੀਫ਼ ਸਾਰੇ ਲਾਭਾਂ ਲਈ ਗਿਣੀ ਜਾਣੀ ਹੈ ਕਿਉਂਕਿ ਪੈਨਸ਼ਨ ਦੀ ਦੁਹਰਾਈ 1-1-16 ਤੋਂ ਡਿਊ ਹੈ ਅਤੇ ਇਹ ਅੰਤਿ੍ਰਮ ਰਲੀਫ਼ 1-1-17 ਤੋਂ ਦਿੱਤੀ ਗਈ ਹੈ ਅਤੇ ਬੇਸਿਕ ਪੈਨਸ਼ਨ ਵਿੱਚ ਵਾਧਾ ਹੈ ਜਿਸ ਕਾਰਨ ਇਸ ਤੇ ਸਾਰੇ ਲਾਭ ਦਿੱਤੇ ਜਾਣੇ ਹਨ। ਇਸ ਮੌਕੇ ਪਸਸਫ ਦੇ ਪ੍ਰਧਾਨ ਬਚਿੱਤਰ ਸਿੰਘ ਧੋਥੜ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਬਿਲਕੁਲ ਹੀ ਚੁੱਪ ਧਾਰ ਕੇ ਬੈਠੀ ਹੈ। ਜਦਕਿ ਆਪਣੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਚੁੱਪ ਚੁਪੀਤੇ ਹੀ ਵਾਧਾ ਕਰ ਲਿਆ ਹੈ। ਅਫ਼ਸਰਸ਼ਾਹੀ ਨੂੰ ਵੀ ਡੀ.ਏ. ਦੀਆਂ ਕਿਸ਼ਤਾਂ ਦਿੱਤੀਆਂ ਗਈਆਂ ਪਰ ਮੁਲਾਜ਼ਮਾਂ ਨੂੰ ਡੀ.ਏ. ਦੇਣ ਲਈ ਦੋ ਨੰਬਰ ਦੇ ਸ਼ਹਿਰੀਆਂ ਵਾਲਾ ਵਿਹਾਰ ਕੀਤਾ ਹੈ। ਉਨਾਂ ਕਿਹਾ ਸਰਕਾਰ ਵਿਰੁੱਧ ਇਕੱਠੇ ਹੋ ਜ਼ੋਰਦਾਰ ਸੰਘਰਸ ਦੀ ਲੋੜ ਹੈ ਉਥੇ ਲੋਕਾਂ ਵਿੱਚ ਸਰਕਾਰ ਦੇ ਕੰਮਾਂ ਅਤੇ ਫਰਜ਼ਾਂ ਦੇ ਪੋਲ ਖੋਲਣੇ ਚਾਹੀਦੇ ਹਨ ਤਾਂ ਜੋ ਸਰਕਾਰ ਵਿੱਚ ਬੈਠੇ ਲੋਕ ਆਪਣੀ ਮਨਮਾਨੀ ਨਾ ਕਰ ਸਕਣ। ਇਸ ਮੌਕੇ ਜ.ਸਕੱਤਰ ਭੂਪਿੰਦਰ ਸੇਖੋਂ ਨੇ ਕਿਹਾ ਕਿ ਹਰ ਸ਼ਹਿਰੀ ਨੂੰ 58 ਸਾਲ ਦੀ ਉਮਰ ਹੋਣ ਤੇ ਘੱਟੋ ਘੱਟ ਅਣਸਿੱਖਿਅਤ ਵਰਕਰ ਦੀ ਮਿਨੀਮਮ ਤਨਖਾਹ ਦੇ ਹਿਸਾਬ ਨਾਲ ਪੈਨਸ਼ਨ ਦੇਣੀ ਬਣਦੀ ਹੈ। ਉਨਾਂ ਕਿਹਾ ਕਿ ਜਿਸ ਤਰਾਂ ਭਾਰਤ ਵਿੱਚ ਕਾਰਪੋਰੇਟ ਸੈਕਟਰ ਸਤਾ ਤੇ ਕਾਬਜ਼ ਹੋ ਰਿਹਾ ਹੈ ਅਤੇ ਪੈਸੇ ਦੀ ਲੁੱਟ ਕਰ ਰਿਹਾ ਹੈ ਜੇ ਅਜੇ ਵੀ ਲੋਕ ਨਾ ਜਾਗੇ ਤਾਂ ਆਉਣ ਵਾਲਾ ਸਮਾਂ ਸਾਰੇ ਹੀ ਦੇਸ਼ ਵਾਸੀਆਂ ਲਈ ਘਾਤਕ ਹੋਵੇਗਾ। ਉਨਾਂ ਕਿਹਾ ਕਿ ਅਖਬਾਰਾਂ ਦੀ ਖਬਰਾਂ ਮੁਤਾਬਕ ਹੁਣ ਕੇਂਦਰ ਸਰਕਾਰ ਸਾਡੇ ਬੱਚਤ ਕਰ ਕੇ ਬੈਂਕਾਂ ਵਿੱਚ ਰੱਖੇ ਧਨ ਉੱਤੇ ਵੀ ਡਾਕਾ ਮਾਰਨ ਜਾ ਰਹੀ ਹੈ। ਜਿਸ ਦਾ ਸਿੱਧਾ ਮਤਲਬ ਧਨ ਕੁਬੇਰਾਂ ਨੂੰ ਲਾਭ ਪਹੁੰਚਾਉਣਾ ਹੈ। ਇਸ ਮੌਕੇ ਹਾਜ਼ਰ ਅਜਮੇਰ ਸਿੰਘ ਦੱਦਾਹੂਰ, ਪੋਹਲਾ ਸਿੰਘ ਬਰਾੜ, ਹਰਦਿਆਲ ਸਿੰਘ ਲੰਢੇਕੇ, ਗਿਆਨ ਸਿੰਘ ਮਾਛੀਕੇ, ਨਿਰੰਜਣ ਸਿੰਘ, ਬਾਬੂ ਸਿੰਘ, ਨਛੱਤਰ ਸਿੰਘ, ਭਜਨ ਸਿੰਘ ਮੋਗਾ, ਸੁਰਜੀਤ ਸਿੰਘ, ਬਲਵਿੰਦਰ ਸਿੰਘ ਘੋਲੀਆ, ਸੱਤਪਾਲ ਸਹਿਗਲ, ਬਲਵੀਰ ਸਿੰਘ ਫਿਰੋਜ਼ਪੁਰ ਆਦਿ ਵੀ ਹਾਜ਼ਰ ਸਨ। ਇਸ ਮੌਕੇ ਗੁਰਜੀਤ ਸਿੰਘ ਡਰੋਲੀ ਨੂੰ 70 ਸਾਲ ਦੀ ਉਮਰ ਹੋਣ ਅਤੇ ਜਥੇਬੰਦੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।


