ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦਾ ਜੋੜ ਮੇਲਾ  3 ਅਕਤੂਬਰ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ- ਸੰਤ ਗੁਰਜੰਟ ਸਿੰਘ ਜੀ

ਨੱਥੂਵਾਲਾ ਗਰਬੀ 12 ਸਤੰਬਰ (ਪੱਤਰ ਪਰੇਰਕ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਜੀ ਦੀ ਯਾਦ ਵਿੱਚ ਤਿੰਨ ਅਕਤੂਬਰ (ਮੰਗਲਵਾਰ) ਨੂੰ ਜੋੜ ਮੇਲਾ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਸਲੀਣਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਨੇ ਦੱਸਿਆ ਕਿ 27 ਸਤੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਵੇਗੀ ਜਿਸ ਦੇ ਭੋਗ 29 ਸਤੰਬਰ ਨੂੰ ਪਾਏ ਜਾਣਗੇ। ਦੂਜੀ ਲੜੀ 29 ਸਤੰਬਰ ਤੋਂ ਸ਼ੁਰੂ ਹੋ ਕੇ 1 ਅਕਤੂਬਰ ਨੂੰ ਭੋਗ ਪਾਏ ਜਾਣਗੇ।ਤੀਜੀ ਲੜੀ ਇੱਕ ਅਕਤੂਬਰ ਤੋਂ ਸ਼ੁਰੂ ਹੋਵੇਗੀ ਜਿੰਨਾ੍ਹ ਦੇ ਭੋਗ ਸਮਾਪਤੀ ‘ਤੇ ਤਿੰਨ ਅਕਤੂਬਰ ਨੂੰ ਪਾਏ ਜਾਣਗੇ।ਭੋਗਾਂ ਉਪਰੰਤ  ਵੱਡੇ ਦਿਵਾਨ ਹਾਲ ਵਿਚ ਦਿਵਾਨ ਸੱਜਣਗੇ ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ,ਦਮਦਮੀ ਟਕਸਾਲ ਦੇ ਮੁੱਖੀ,ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਪੁਰਸ਼,ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ,ਇਲਾਕੇ ਦੇ ਸਮਾਜ ਸੇਵੀ,ਪ੍ਰਚਾਰਕ,ਕੀਰਤਨੀਏ,ਸੰਗਤਾ ਦੇ ਦਰਸ਼ਨ ਕਰਨਗੇ।ਉਨਾ੍ਹ ਕਿਹਾ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਕਥਾ ਦੁਆਰਾ ਨਿਹਾਲ ਕਰਨਗੇ।ਹਰ ਸਾਲ ਦੀ ਤਰਾ੍ਹ ਇਸ ਵਾਰ ਵੀ ਇਲਾਕੇ ਦੀ ਸੰਗਤ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਸੰਗਤ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਹੈ।ਇਸ ਵਿੱਚ ਵਿਸ਼ੇਸ਼ ਤੌਰ ਤੇ ਪਿ੍ਰੰਸੀਪਲ ਅਵਤਾਰ ਸਿੰਘ ਖੋਸਾ,ਨੰਬਰਦਾਰ ਜਗਜੀਤ ਸਿੰਘ ਖਾਈ,ਮਾਸਟਰ ਬਲਦੇਵ ਸਿੰਘ,ਸੈਕਟਰੀ ਜਗਸੀਰ ਸਿੰਘ,ਦਲਜੀਤ ਸਿੰਘ ਇੱਟਾਂਵਾਲੀ,ਆਰ.ਆਰ.ਬਾਂਸਲ,ਗੁਰਤੇਜ ਸਿੰਘ ਬਰਾੜ,ਨਵਦੀਪ ਸਿੰਘ ਦੁੱਨੇਕੇ,ਸੁਖਜੀਤ ਸਿੰਘ ਤੂੰਬੜਭੰਨ ਆਦਿ ਦੀ ਡਿਊਟੀ ਲਗਾਈ ਗਈ ਕਿ ਗੁਰਦੁਆਰਾ ਸਾਹਿਬ ਦੇ ਸਾਰੇ ਸੇਵਾਦਾਰਾਂ  ਦੀ ਵਿਸ਼ੇਸ਼ ਮੀਟਿੰਗ ਸੱਦ ਕੇ ਜੋੜ ਮੇਲੇ ਸੰਬੰਧੀ ਡਿਊਟੀਆਂ ਲਗਾਈਆਂ ਜਾਣ।ਇਸ ਸਮੇ ਬੀਬੀਆਂ ਨੂੰ ਵਿਸ਼ੇਸ਼ ਸਤਿਕਾਰ ਦਿੰਦਿਆਂ ਬਾਬਾ ਜੀ ਵੱਲੋਂ ਜੋੜ ਮੇਲੇ ਦਾ ਪੋਸਟਰ ਬੀਬੀਆਂ ਕੋਲੋਂ ਜਾਰੀ ਕਰਵਾਇਆ ਗਿਆ।ਜਿਸ ਵਿੱਚ ਬੀਬੀ ਰਣਜੀਤ ਕੌਰ,ਬੀਬੀ ਨੇਮਪਾਲ ਕੌਰ,ਸਰਪੰਚ ਗੁਰਪਿੰਦਰ ਕੌਰ,ਪਿ੍ਰੰਸੀਪਲ ਬਲਵਿੰਦਰ ਕੌਰ ਖੋਸਾ,ਲੈਕਚਰਾਰ ਦਲਜੀਤ ਕੌਰ, ਅਧਿਆਪਕਾ ਕੰਵਲਪ੍ਰੀਤ ਕੌਰ ਸੰਧੂ,ਸੁਖਜਿੰਦਰ ਕੌਰ ਨੱਥੂਵਾਲਾ ਆਦਿ ਹਾਜ਼ਰ ਸਨ।