ਕੌਂਸਲਰ ਨਸੀਬ ਬਾਵਾ ਐਡਵੋਕੇਟ ਦੇ ਭਾਈ ਭੁਪਿੰਦਰ ਕੁਮਾਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਮੋਗਾ 02 ਫਰਵਰੀ (ਜਸ਼ਨ): ਅੱਜ ਲੋਕ ਸੇਵਾ ਸੰਗਠਨ ਦੀ ਇੱਕ ਮੀਟਿਗ ਸੰਗਠਨ ਦੇ ਸੂਬਾ ਪ੍ਰਧਾਨ ਸ਼੍ਰੀ ਕੇ.ਪੀ. ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੰਗਠਨ ਦੇ ਮੀਤ ਪ੍ਰਧਾਨ ਬੀ.ਕੇ. ਸਿੰਘ, ਜਨਰਲ ਸਕੱਤਰ ਜੀਤ ਸਿੰਘ, ਜਗਦੀਸ਼ ਬਾਵਾ ਐਡਵੋਕੇਟ ਤੋਂ ਬਿਨਾਂ ਬਹੁਤ ਅਹੁਦੇਦਾਰਾਂ ਅਤੇ ਮੈਬਰਾਂ ਨੇ ਹਿੱਸਾ ਲਿਆ ਅਤੇ ਮੋਗਾ ਜ਼ਿਲਾ ਦੀ ਮਹਾਨ ਸਖਸ਼ੀਅਤ ਭੁਪਿੰਦਰ ਕੁਮਾਰ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਬੀ.ਕੇ. ਸਿੰਘ ਨੇ ਕਿਹਾ ਕਿ ਸ਼੍ਰੀ ਭੁਪਿੰਦਰ ਕੁਮਾਰ ਦੀ ਬੇਵਕਤੀ ਮੌਤ ‘ਤੇ ਕੌਸਂਲਰ ਸ਼੍ਰੀ ਨਸੀਬ ਬਾਵਾ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਜਗਤ ਨੂੰ ਘਾਟਾ ਪਿਆ ਹੈ । ਸ਼੍ਰੀ ਬੀ.ਕੇ. ਸਿੰਘ ਨੇ ਕਿਹਾ ਕਿ ਭੁਪਿੰਦਰ ਕੁਮਾਰ ਬਹੁਤ ਹੀ ਦਿ੍ਰੜ ਇਰਾਦੇ ਦੇ ਵਿਅਕਤੀ ਹੀ ਨਹੀਂ ਸਨ ਸਗੋਂ ਉਨਾਂ ਨੇ ਸਮਾਜ ਵਿੱਚ ਹੋਈਆਂ ਵਧੀਕੀਆਂ ਤੇ ਵੀ ਪੂਰਾ ਪਹਿਰਾ ਦਿੱਤਾ ਅਤੇ ਗਰੀਬ ਤੇ ਮਜਬੂਰ ਵਿਅਕਤੀਆਂ ਦੀ ਹਮੇਸ਼ਾ ਮਦਦ ਕੀਤੀ । ਸੰਗਠਨ ਦੇ ਮੈਬਂਰਾਂ ਨੇ 2 ਮਿੰਟ ਦਾ ਮੌਨ ਰੱਖਕੇ ਵਿਛੜੀ ਹੋਈ ਆਤਮਾ ਦੀ ਸਾਂਤੀ ਲਈ ਪ੍ਰਰਾਥਨਾ ਕੀਤੀ ਅਤੇ ਪ੍ਰਤਾਮਤਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਉਨਾਂ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ । ਇਸ ਸੋਗ ਮਈ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਭੁਪਿੰਦਰ ਸਿੰਘ ਢਿਲੋਂ, ਚਰਨਪ੍ਰੀਤ ਸਿੰਘ, ਜਸਵਿੰਦਰ ਸਿੰਘ ਨੈਸਲੇ, ਜਗਦੀਸ਼ ਸ਼ਰਮਾ, ਅਨੂੰਪ ਸਿੰਘ ਨੈਸਲੇ, ਬਖਸ਼ੀਸ਼ ਸਿੰਘ, ਬਲਵਿੰਦਰ ਸ਼ਰਮਾਂ, ਚੰਦ ਸਿੰਘ ਬਰਾੜ, ਜਗਦੀਸ਼ ਕੁਮਾਰ ਮਨਚੰਦਾ ਕਲੌਨੀ, ਡਾ. ਅਰਵਿੰਦ ਨੈਸਲੇ, ਡਾ. ਜਸਵੰਤ ਨੈਸਲੇ, ਐਡਵੋਕੇਟ ਗੁਰਮੇਲ ਸਿੰਘ, ਹਰਪਾਲ ਸਿੰਘ ਮੱਕੜ ਨੈਸਲੇ, ਰਾਮ ਲਾਲ ਚੱਕੀ ਵਾਲਾ, ਗੁਰਪ੍ਰੀਤ ਭਲੂਰ, ਕੁਲਵਿੰਦਰ ਸਿੰਘ ਮੰਡੀਲਾ ਵਾਲਾ, ਰਾਜਾ ਸੰਘਾ ਡੇਅਰੀ, ਕੁਲਦੀਪ ਸਿੰਘ, ਕਰਨੈਲ ਸਿੰਘ, ਜਤਿੰਦਰ ਸਿੰਘ ਠੇਕੇਦਾਰ, ਜਗਦੀਸ਼ ਬਾਵਾ ਐਡਵੋਕੇਟ, ਅਮਰਦੀਪ ਸਿੰਘ ਐਡਵੋਕੇਟ, ਦਵਿੰਦਰ ਸਿੰਘ ਨੈਸਲੇ ਅਤੇ ਸਤਪਾਲ ਬੈਟਰੀ ਵਾਲਾ ਆਦਿ ਵੀ ਮੌਜੂਦ ਸਨ ।


