ਐੱਸ.ਐੈੱਸ.ਏ/ਰਮਸਾ ਅਧਿਆਪਕ ਯੂਨੀਅਨ ਦੀ ਮੁੱਖ ਮੰਤਰੀ ਦੇ ਓ.ਐਸ.ਡੀ. ਨਾਲ ਹੋਈ ਮੀਟਿੰਗ

12,ਜਨਵਰੀ ਮੋਗਾ (ਜਸ਼ਨ)-ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਇਕਾਈ ਮੋਗਾ ਦੇ ਸੁਬਾਈ ਆਗੂ ਗੁਰਪ੍ਰੀਤ ਅੰਮੀਵਾਲ ਅਤੇ ਜੱਜਪਾਲ ਬਾਜੇ ਕੇ ਨੇ ਦੱਸਿਆ ਕਿ ਐਕਸ਼ਨ ਕਮੇਟੀ ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਵਫਦ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਕੈਪਟਨ ਸੰਦੀਪ ਸੰਧੂ ਨਾਲ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਹੋਈ।ਇਸ ਮੌਕੇ ਅਧਿਆਪਕ ਆਗੂਆ ਪਿਛਲੇ 9 ਸਾਲਾਂ ਤੋ ਠੇਕੇ ਤੇ ਕੰਮ ਕਰ ਰਹੇ ਐਸ.ਐਸ.ਏ./ਰਮਸਾ ਅਧਿਆਪਕਾ ਦੀਆ ਸੇਵਾਵਾ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੁਲਰ ਕਰਨ, ਐਸ.ਐਸ.ਏ./ਰਮਸਾ ਅਧਿਆਪਕਾ ਤੇ ਚਲ ਰਹੇ ਝੂਠੇ ਪਰਚੇ ਰੱਦ ਕਰਾਉਣ,ਰਮਸਾ ਅਧਿਆਪਕਾ ਦਾ ਏਰੀਅਰ ਜਾਰੀ ਕਰਾਉਣ, ਐਸ.ਐਸ.ਏ./ਰਮਸਾ ਅਧਿਆਪਕਾ ਦੀਆਂ ਤਨਖਾਹਾ ਵਿੱਚ ਲਗਾਤਾਰਤਾ ਲਿਆਉਣ ਦੀ ਮੰਗ ਕੀਤੀ। ਇਸ ਤੇ ਕੈਪਟਨ ਸੰਦੀਪ ਸੰਧੂ ਵੱਲੋਂ ਐਸ.ਐਸ.ਏ./ਰਮਸਾ ਅਧਿਆਪਕਾ ਦੇ ਵਫਦ ਨੂੰ ਭਰੋਸਾ ਦਿੱਤਾ ਗਿਆ ਕਿ ਐਸ.ਐਸ.ਏ./ਰਮਸਾ ਅਧਿਆਪਕਾ ਦੀਆਂ ਸੇਵਾਵਾਂ ਨੂੰ ਰੈਗੁਲਰ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ ਤੇ ਇਹਨਾ ਨੂੰ ਜਲਦ ਰੈਗੁਲਰ ਕਰ ਦਿੱਤਾ ਜਾਵੇਗਾ। ਐਸ.ਐਸ.ਏ./ਰਮਸਾ ਅਧਿਆਪਕਾ ਤੇ ਪਏ ਝੂਠੇ ਪਰਚੇ ਰੱਦ ਕੀਤੇ ਜਾਣਗੇ।ਇਸ ਸਮੇਂ ਸੁਖਜਿੰਦਰ ਸਿੰਘ, ਨਵਦੀਪ ਬਾਜਵਾ, ਗੁਰਬਾਜ ਸਿੰਘ, ਹਰਮੇਲ ਦਾਸ, ਗੁਰਮੀਤ ਬਹਿਲ, ਰਮਨਦੀਪ ਕਪਿਲ, ਅਸ਼ਵਨੀ ਕੁਮਾਰ, ਆਦਿ ਹਾਜ਼ਰ ਸਨ।


