ਸਰਪੰਚ ਪਦ ਦੇ ਕਾਂਗਰਸੀ ਉਮੀਦਵਾਰ ਨਾਹਰ ਸਿੰਘ ਦੇ ਹੱਕ ਵਿੱਚ ਕਾਫ਼ਲਾ ਰਵਾਨਾ

ਮੋਗਾ, 31 ਜੁਲਾਈ (ਜਸ਼ਨ): ਮੋਗਾ ਹਲਕੇ ਦੇ ਪਿੰਡ ਡਰੋਲੀ ਭਾਈ ਵਿਖੇ ਹੋਣ ਵਾਲੀ ਸਰਪੰਚ ਦੀ ਜ਼ਿਮਨੀ ਚੋਣ ਲਈ ਡਰੋਲੀ ਭਾਈ ਤੋਂ ਸਰਪੰਚ ਪਦ ਦੇ ਉਮੀਦਵਾਰ ਨਾਹਰ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ  ਕਮਲ ਦੇ ਨਵੀਂ ਦਾਣਾ ਮੰਡੀ ਸਥਿੱਤ ਦਫ਼ਤਰ ਤੋਂ ਡਾ. ਹਰਜੋਤ ਕਮਲ ਦੀ ਅਗਵਾਈ ਵਿੱਚ ਵਿਸ਼ਾਲ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਨੇ ਕਿਹਾ ਕਿ ਨਾਹਰ ਸਿੰਘ ਦੀ ਜਿੱਤ ਕਾਂਗਰਸ ਪਾਰਟੀ ਦੀ ਮਜ਼ਬੂਤੀ ਦਾ ਮੁੱਢ ਬੰਨਣਗੀਆਂ ਅਤੇ ਹੋਰਨਾਂ ਪਿੰਡਾਂ ਵਿੱਚ ਵੀ ਸਰਪੰਚੀ ਦੀ ਚੌਣ ਲੜਨ ਦੇ ਚਾਹਵਾਨ ਕਾਂਗਰਸੀ ਉਮੀਦਵਾਰਾਂ ਨੂੰ ਉਤਸ਼ਾਹ ਮਿਲੇਗਾ। ਇਸ ਮੌਕੇ ਤੇ ਜਗਸੀਰ ਸੀਰਾ, ਡਾ. ਜੀ.ਐਸ. ਗਿੱਲ ਪੀ.ਏ.ਟੂ ਐਮ.ਐਲ.ਏ., ਜਗਦੀਪ ਸੀਰਾ ਲੰਢੇਕੇ, ਗੁਰਵਿੰਦਰ ਸਿੰਘ ਦੌਲਤਪੁਰਾ, ਕਾਕਾ ਲੰਢੇਕੇ, ਜਗਮੀਨ ਮੀਨਾ, ਵਿਪਨ ਗਰੋਵਰ, ਸੁਨੀਲ ਭੋਲਾ, ਟਹਿਲ ਸਿੰਘ, ਪ੍ਰਦੀਪ ਡਗਰੂ, ਅਕਾਸ਼ਦੀਪ ਲਾਲੀ, ਕਿੰਦਰ ਡਗਰੂ, ਸਰਬਜੀਤ ਨਿਧਾਂਵਾਲਾ, ਬਲਵੰਤ ਰਾਏ ਪੰਮਾ, ਗੁਰਮੀਤ ਪੰਚ, ਪਵਨ ਮਨਚੰਦਾ, ਹਾਕਮ ਸਿੰਘ, ਰਾਮ ਸਿੰਘ, ਚਮਕੌਰ ਸਿੰਘ, ਨਿਰਮਲ ਸਿੰਘ, ਦਲਵਿੰਦਰ ਸਿੰਘ, ਸਤਪਾਲ ਸਿੰਘ, ਹਰਜੀਤ ਸਿੰਘ, ਦਲਮੋਹਣ ਸਿੰਘ, ਪਰਮਿੰਦਰ ਸਿੰਘ ਗਿੱਲ, ਨਛੱਤਰ ਸਿੰਘ, ਬਿੱਟੂ ਲੰਢੇਕੇ, ਗੁਰਜੀਤ ਸਿੰਘ, ਧੀਰਾ ਖੋਸਾ, ਸੁਖਮੰਦਰ ਸਿੰਘ, ਕਰਮਜੀਤ ਸਿੰਘ ਬੱਬੀ, ਬਲਦੇਵ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।