ਹਰਸੀਰਤ ਸਿੰਘ ਐਨ.ਆਰ.ਆਈ. ਨੇ ਪਿਤਾ ਦੀ ਯਾਦ ’ਚ ਦਸ ਹਜ਼ਾਰ ਦੀ ਸਹਾਇਤਾ ਰਾਸ਼ੀ ਦਿੱਤੀ

ਸਮਾਲਸਰ,25 ਜਨਵਰੀ (ਗਗਨਦੀਪ)-ਸਮਾਜ ਸੇਵੀ ਡਾਕਟਰ ਰਾਜਦੁਲਾਰ ਸਿੰਘ ਸੇਖਾ ਕਲਾਂ ਦੀ ਪ੍ਰੇਰਣਾ ਅਤੇ ਨਰਮ ਦਿਲੀ ਸਦਕਾ ਕੋਟਕਪੂਰਾ ਨਿਵਾਸੀ ਅਜੈ ਸਿੰਘ ਨੂੰ ਆਪਣੇ ਨਕਾਰਾ ਹੱਥ ਦੇ ਆਪ੍ਰੇਸ਼ਨ ਲਈ ਦਸ ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਾਪਤ ਹੋਈ ਹੈ। ਇਹ ਰਕਮ ਸਵ. ਮਾਸਟਰ ਗੁਰਦੇਵ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਪੁੱਤਰ ਹਰਸੀਰਤ ਸਿੰਘ ਐਨ.ਆਰ.ਆਈ. ਨੇ ਲੋੜਵੰਦ ਵਿਅਕਤੀ ਨੂੰ ਸਿੱਧੀ ਭੇਂਟ ਕੀਤੀ। ਹਰਸੀਰਤ ਸਿੰਘ ਨੇ ਦੱਸਿਆ ਕਿ ਇਹ ਰਾਸ਼ੀ ਉਹਨਾਂ ਦੀ ਮਾਤਾ ਨੇ ਉਹਨਾਂ ਦੇ ਪਿਤਾ ਦੀ ਯਾਦ ਵਿੱਚ ਭੇਜੀ ਹੈ। ਡਾਕਟਰ ਰਾਜਦੁਲਾਰ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਮਾਤਮਾ ਦੀ ਲਾਈ ਸੇਵਾ ਨਿਭਾਅ ਰਹੇ ਹਨ। ਦਾਨ ਅਜਿਹੀ ਥਾਂ ਕਰਨਾ ਚਾਹੀਦਾ ਹੈ ਜਿਸਦਾ ਅਸਲ ਵਿੱਚ ਪੁੰਨ ਮਿਲੇ ਨਾ ਕਿ ਵਡਿਆਈ ਮਿਲੇ। ਇਸ ਮੌਕੇ ਡਾਕਟਰ ਰਾਜਦੁਲਾਰ ਸਿੰਘ, ਅਮਰਜੀਤ ਸਿੰਘ ਕਲਸੀ, ਗੁਰਤੇਜ ਸਿੰਘ ਲੈਬਾਰਟਰੀ ਟੈਕਨੀਸ਼ੀਅਨ, ਨਰੈਣ ਸਿੰਘ ਆਦਿ ਵੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ