ਮੋਗਾ ਪੁਲਿਸ ਨੇ 2 ਵਿਅਕਤੀਆਂ ਨੂੰ ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਕੀਤਾ ਗਿ੍ਰਫਤਾਰ

ਮੋਗਾ, 25 ਜਨਵਰੀ (ਲਛਮਣਜੀਤ ਸਿੰਘ ਪੁਰਬਾ)- ਮੋਗਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ  ਵਿਅਕਤੀਆਂ ਖਿਲਾਫ਼ ਕੱਸੇ ਸ਼ਿਕੰਜੇ ਦੀ ਬਦੌਲਤ 2 ਵਿਅਕਤੀਆਂ ਨੂੰ ਚਾਰ ਮੋਟਰਸਾਈਕਲਾਂ ਸਮੇਤ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।  ਥਾਣਾ ਸਿਟੀ 1 ਵਿਚ ਤੈਨਾਤ ਥਾਣੇਦਾਰ ਅਮਰਜੀਤ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 22 ਜਨਵਰੀ ਨੂੰ ਸੰਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਘੱਲਕਲਾਂ , ਰਾਜ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਸਲੀਣਾ ਨੂੰ ਗੁਪਤ ਸੂਚਨਾਂ ਦੇ ਆਧਾਰ ’ਤੇ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਅਕਾਲਸਰ ਚੌਂਕ ਦੇ ਨੇੜਿਓਂ ਨਾਕਾ ਲਗਾ ਕੇ ਗਿ੍ਰਫਤਾਰ ਕੀਤਾ ਗਿਆ ਸੀ ’ਤੇ ਦੋਨੇਂ ਮੌਕੇ ’ਤੇ ਮੋਟਰਸਾਈਕਲ ਦੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਤੋਂ ਅਸਮਰੱਥ ਰਹੇ। ਮਾਣਯੋਗ ਅਦਾਲਤ ਵੱਲੋਂ ਦਿੱਤੇ ਪੁਲਿਸ ਰਿਮਾਂਡ ਦੌਰਾਨ ਪੁਛਗਿੱਛ ਉਪਰੰਤ ਦੋਨਾਂ ਨੇੇ ਮੰਨਿਆ ਕਿ ਉਹ ਮੋਟਰਸਾਈਕਲ ਚੋਰੀ ਕਰਕੇ ਅਗਾਹ ਵੇਚ ਦਿੰਦੇ ਸਨ।  ਏ ਐੱਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਦੋਨਾਂ ਕੋਲੋਂ ਚੋਰੀ ਦੇ ਤਿੰਨ ਹੋਰ ਮੋਟਰਸਾੲਕੀਲ ਬਰਾਮਦ ਹੋਏ । ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਮੋਗਾ ਦੇ ਪਿੰਡ ਲੰਢੇਕੇ ਨਜ਼ਦੀਕ ਸੈਨਿਕ ਛਾਉਣੀ ਕੋਲ ਉਜਾੜ ਇਲਾਕੇ ਵਿਚ ਟੋਇਆ ਪੁੱਟ ਕੇ ਮੋਟਰਸਾਈਕਲ ਲੰਮੇ ਪਾ ਕੇ ਉੱਪਰ ਪਰਾਲੀ ਨਾਲ ਲੁਕੋਏ ਹੋਏ ਸਨ ਤੇ ਇੰਜ ਇਹਨਾਂ ਵਿਅਕਤੀਆਂ ਕੋਲੋਂ ਚੋਰੀ ਦੇ ਕੁੱਲ ਚਾਰ ਮੋਟਰਸਾਈਕਲ ਬਰਾਮਦ ਹੋਏ ਹਨ। ਇਹਨਾਂ ਵਿਅਕਤੀਆਂ  ਨੂੰ ਅਦਾਲਤ ਨੇ 8 ਫਰਵਰੀ ਤੱਕ  ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਵਿਅਕਤੀ ਮੋਟਰਸਾੲਕਲ ਚੋਰੀ ਕਰਕੇ ਵੇਚਣ ਦਾ ਧੰਦਾ ਕਰਦੇ ਸਨ। ਏ ਐੱਸ ਆਈ ਅਮਰਜੀਤ ਸਿੰਘ ਨੇ ਬਰਾਮਦ ਹੋਏ ਮੋਟਰਸਾਈਕਲਾਂ ਦਾ ਵੇਰਵਾ ਵੀ ਦਿੱਤਾ ਤਾਂ ਕਿ ਇਹਨਾਂ ਵਾਹਨਾਂ ਦੇ ਮਾਲਕ ਉਹਨਾਂ ਨਾਲ 978000-1974 ਜਾਂ ਫਿਰ ਐੱਸ ਐੱਚ ਓ ਸ: ਗੁਰਪ੍ਰੀਤ ਸਿੰਘ ਨਾਲ 978000-7312 ’ਤੇ ਸੰਪਰਕ ਕਰਕੇ ਆਪਣੇ ਮੋਟਰਸਾਈਕਲ ਲੋੜੀਂੇਦੀ ਕਾਰਵਾਈ ਉਪਰੰਤ ਹਾਸਲ ਕਰ ਸਕਦੇ ਹਨ। ਇਸ ਮੌਕੇ ਉਹਨਾਂ ਨਾਲ ਹੌਲਦਾਰ ਥਾਣਾ ਸਿੰਘ,ਕਾਂਸਟੇਬਲ ਹਰਮੀਤ ਸਿੰਘ ਅਤੇ ਕਾਂਸਟੇਬਲ ਜਗਸੀਰ ਸਿੰਘ ਹਾਜ਼ਰ ਸਨ। 
ਬਰਾਮਦ ਹੋਏ ਮੋਟਰਸਾਈਕਲਾਂ ਦਾ ਵੇਰਵਾ -

-ਹੀਰੋ ਹਾਂਡਾ ਲਾਲ ਰੰਗ CHESSY NUMBER- ME-4 JC715DHP003137,ENGINE NUMBER- JC71ET1005545
ਹੀਰੋ ਹਾਂਡਾ ਸਪਲੈਂਡਰ ਕਾਲਾ PB-29-M1381,CHESSY NUMBER- MBLHA-10EZBHL00325,ENGINE NUMBER- HA10EZBHL00239
ਸੀ ਡੀ ਡੀਲੱਕਸ ਰੰਗ ਲਾਲ PB-35-P-1995,CHESSY NUMBER -PBLHA11ERB9G06698,ENGINE NUMBER- HA11EDB9G10725
ਮੋਟਰਸਾਈਕਲ PB4L-9866,CHESSY NUMBER PBLHA 10EZAHJ48101,ENGINE NUMBER HA10EFAHJD0011----------

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ