ਅਣਪਛਾਤੇ ਵਾਹਰ ਦੀ ਲਪੇਟ ‘ਚ ਆ ਕੇ ਦੋ ਨਬਾਲਿਗ ਲੜਕਿਆਂ ਦੀ ਮੌਤ, ਦੋ ਪਿੰਡਾਂ ’ਚ ਪਸਰਿਆ ਸੋਗ

ਫਿਰੋਜ਼ਪੁਰ, 19 ਮਈ (ਪੰਕਜ ਕੁਮਾਰ)-ਫਿਰੋਜ਼ਪੁਰ ਦੇ ਪਿੰਡ ਸੁਲਹਾਣੀ ਅਤੇ ਕਸਬਾ ਮੁੱਦਕੀ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦ ਦੋ ਨਾਬਾਲਿਗ ਲੜਕਿਆਂ ਦੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨ ਰਾਤ ਦੋ ਲੜਕੇ ਆਪਣੇੋ ਮੋਟਰਸਾਈਕਲ ਤੇ ਸਵਾਰ ਸਨ ਜਦੋਂ ਮੁੱਦਕੀ ਤੋਂ ਲੁਹਾਮ ਰੋਡ ‘ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਏ, ਜਿਸ ਵਿਚ ਬੂਟਾ ਸਿੰਘ ਪੁੱਤਰ ਦੇਵ ਸਿੰਘ ਵਾਸੀ ਮੁੱਦਕੀ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਅਰਸ਼ਦੀਪ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਸੁਲਹਾਣੀ ਨੂੰ ਇਲਾਜ ਲਈ ਫਰੀਦਕੋਟ ਲਿਆਂਦਾ ਗਿਆ, ਜਿੱਥੋਂ ਉਸ ਨੂੰ ਅੰਮਿ੍ਰਤਸਰ ਲਈ ਰੈਫ਼ਰ ਕਰ ਦਿੱਤਾ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਅਰਸ਼ਦੀਪ ਸਿੰਘ ਵੀ ਦਮ ਤੋੜ ਗਿਆ।

                                                                                                                    ਦੋਵਾਂ ਲੜਕਿਆਂ ਦੀ ਉਮਰ 16-17 ਸਾਲ ਦੱਸੀ ਜਾ ਰਹੀ ਹੈ। ਪਿੰਡ ਸੁਲਹਾਣੀ ਵਿਚ ਅਰਸ਼ਦੀਪ ਸਿੰਘ ਦੀ ਮੌਤ ਕਰਕੇ ਪੂਰੇ ਪਿੰਡ ਵਿਚ ਸੋਗ ਭਰਿਆ ਮਾਹੌਲ ਸੀ। ਫਿਲਹਾਲ ਪੁਲਸ ਵੱਲੋਂ ਘਟਨਾ ਸਥਾਨ ‘ਤੇ ਪੁੱਜ ਕੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਅਤੇ ਨਾਲ ਹੀ ਅਗਿਆਤ ਵਾਹਨ ਚਲਾਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।