ਮਾਉਂਟ ਲਿਟਰਾ ਜ਼ੀ ਸਕੂਲ ਨੇ ਜਿੱਤਿਆ ਬਰੇਨਫੀਡ ਸਕੂਲ ਐਕਸੀਲੈਂਸ ਐਵਾਰਡ- 2018

ਮੋਗਾ, 24 ਫਰਵਰੀ (ਜਸ਼ਨ)-ਮੋਗਾ ਸ਼ਹਿਰ ਦੀ ਮਾਣਮੱਤੀ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਨੂੰ ਇਕ ਹੋਰ ਮਾਣਮੱਤਾ ਸਨਮਾਨ ਮਿਲਣਾ ਮੋਗਾ ਜ਼ਿਲ•ੇ ਲਈ ਹੀ ਨਹੀਂ, ਬਲਕਿ ਪੰਜਾਬ ਲਈ ਸਨਮਾਨ ਵਾਲੀ ਗੱਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪ੍ਰਿੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਿਵਾਲਿਕ ਵਿਊ ਸੈਕਟਰ-17 ਚੰਡੀਗੜ• ਵਿਖੇ ਸਕੂਲ ਐਜੂਕੇਸ਼ਨ ਲੀਡਰਸ਼ਿਪ ਅਤੇ ਨੈਸ਼ਨਲ ਕਾਂਨਫਰੰਸ ਦਾ ਆਯੋਜਨ ਕੀਤਾ ਗਿਆ ਸੀ,ਜਿਸ ਵਿਚ ਮਾਉਂਟ ਲਿਟਰਾ ਜ਼ੀ ਸਕੂਲ ਨੂੰ ਬਰੇਨਫੀਡ ਸਕੂਲ ਐਕਸੀਲੈਂਸ ਐਵਾਰਡ 2018 ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਐਵਾਰਡ ਸਮਾਗਮ ਵਿਚ ਸਕੂਲ ਪ੍ਰਿੰਸੀਪਲ ਨਿਰਮਲ ਧਾਰੀ ਤੇ ਸਟਾਫ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ। ਉਹਨਾਂ ਇਸ ਪ੍ਰਾਪਤੀ ਤੇ ਸਕੂਲ ਪ੍ਰਿੰਸੀਪਲ, ਮੈਨੇਜਮੈਂਟ, ਕਰਮਚਾਰੀਆ, ਮਾਪਿਆਂ ਅਤੇ ਬੱਚਿਆ ਨੂੰ ਵਧਾਈ ਦਿੱਤੀ। ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਸਕੂਲ ਨੇ ਦੋ ਵਾਰ ਦਿੱਲੀ ਵਿਖੇ ਆਯੋਜਿਤ ਰਾਸ਼ਟਰੀ ਪੱਧਰ ਤੇ ਐਵਾਰਡ ਸਮਾਗਮ ਵਿਚ ਗ੍ਰੀਨ ਸਕੂਲ ਐਵਾਰਡ ਜਿੱਤ ਕੇ ਮੋਗਾ ਸਮੇਤ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


