ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੋਗਾ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ ਕੀਤੀ ਜਾਰੀ

ਮੋਗਾ, 11 ਅਗਸਤ (ਜਸ਼ਨ ) ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਮੋਗਾ ਦੇ  ਸਾਰੇ 4 ਵਿਧਾਨ ਸਭਾ  ਹਲਕਿਆਂ ਦੇ ਸਰਕਲ ਪ੍ਰਧਾਨ ਨਿਯੁਕਤ ਕਰ ਦਿੱਤੇ  ਗਏ ਹੱਨ ਜਿੰਨਾ ਦੀ ਸੂਚੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਨੇ  ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੋਗਾ ਦੇ ਇੰਚਾਰਜ ਸੰਜੀਤ  ਸਿੰਘ ਸਨੀ ਗਿੱਲ ,  ਕੋਰ ਕਮੇਟੀ ਮੈਂਬਰ ਜਥੇਦਾਰ  ਤੀਰਥ ਸਿੰਘ ਮਾਹਲਾ ,  ਲੋਕ ਸਭਾ ਹਲਕਾ ਫਰੀਦਕੋਟ ਦੇ ਅਬਜਰਵਰ  ਰਾਜਵਿੰਦਰ ਸਿੰਘ ਧਰਮਕੋਟ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਸਿਰਮੌਰ ਆਗੂ ਖਣਮੁੱਖ ਭਾਰਤੀ ਪੱਤੋ  ਦੀ ਹਾਜ਼ਰੀ  ਵਿੱਚ ਪ੍ਰੈਸ ਕਾਨਫਰੰਸ  ਕਰਕੇ  ਜਾਰੀ ਕਰ ਦਿੱਤਾ ਗਿਆ।  ਪੱਤਰਕਾਰਾਂ ਦੇ ਰੂ-ਬ-ਰੂ  ਹੁੰਦਿਆਂ  ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਦਾ  ਪੂਰਾ ਮਾਣ ਸਨਮਾਨ ਕੀਤਾ ਜਾਂਦਾ ਹੈ  ਜੋ ਭਵਿੱਖ ਵਿੱਚ ਵੀ  ਜਾਰੀ ਰਹੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਵਿੰਗਾਂ ਦੀਆਂ ਨਿਯੁਕਤੀਆਂ ਜਲਦੀ ਹੀ ਕਰ ਦਿੱਤੀਆਂ ਜਾਣਗੀਆਂ। ਜਾਰੀ ਸੂਚੀ ਦੌਰਾਨ ਹਲਕਾ ਧਰਮਕੋਟ  ਤੋਂ  ਸਰਕਲ ਫਤਹਿ ਗੜ ਪੰਜਤੂਰ ਬਲਜੀਤ ਸਿੰਘ ਕੰਗ , ਸਰਕਲ ਧਰਮਕੋਟ ਤੋਂ ਗੁਰਮੇਲ ਸਿੰਘ ਸਿੱਧੂ, ਸਰਕਲ ਢੋਲੇਵਾਲ ਤੋਂ ਨਿਸ਼ਾਨ ਸਿੰਘ ਮੂਸੇਵਾਲਾ,  ਸਰਕਲ ਇੰਦਰਗੜ੍ਹ ਤੋਂ ਪ੍ਰਭਜੀਤ ਸਿੰਘ ,ਸਰਕਲ ਫਤਹਿ ਗੜ ਕੋਰੋਟਾਣਾ ਤੋਂ ਜਸਵਿੰਦਰ ਸਿੰਘ ਕੁੱਕੀ, ਸਰਕਲ ਭਿੰਡਰ ਕਲਾਂ ਤੋਂ ਪਰਮਜੀਤ ਸਿੰਘ ਵਿਰਕ, ਸਰਕਲ  ਮਹਿਣਾ ਤੋਂ ਅਮਰਜੀਤ ਸਿੰਘ ਖਾਲਸਾ, ਸਰਕਲ ਕੋਈ  ਈਸੇ ਖਾਂ ਤੋਂ ਗੁਰਮੀਤ ਸਿੰਘ ਗਗੜਾ, ਸਰਕਲ ਖੋਸਾ ਰਣਧੀਰ ਤੋਂ ਜਸਵੀਰ ਸਿੰਘ, ਸਰਕਲ ਕੋਟ ਸਦਰ ਖਾਂ ਤੋਂ ਸੁਰਜੀਤ ਸਿੰਘ ਤੇ  ਇਸੇ ਤਰਾਂ ਹਲਕਾ  ਬਾਘਾਪੁਰਾਣਾ ਤੋਂ ਸਰਕਲ ਨੱਥੂਵਾਲਾ ਗਰਬੀ ਤੋਂ ਸੁਖਮੰਦਰ ਸਿਘ,  ਸਰਕਲ ਲੰਗੇਆਣਾ ਤੋਂ ਜਗਰੂਪ ਸਿੰਘ,  ਸਰਕਲ ਗਿੱਲ ਤੋਂ ਹਰਜੀਤ ਸਿੰਘ,  ਸਰਕਲ ਘੋਲੀਆ ਕਲਾਂ ਤੋਂ ਬਚਿੱਤਰ ਸਿੰਘ, ਸਰਕਲ ਸਮਾਧਭਾਈ ਤੋਂ ਗੁਰਜੀਤਸਿੰਘ,  ਸਰਕਲ ਥਰਾਜ ਤੋਂ ਇਕੱਤਰ ਸਿਘ, ਸਰਕਲ ਠੱਠੀ ਭਾਈ ਤੋਂ ਪ੍ਰਦੀਪ ਸਿੰਘ, ਸਰਕਲ ਵਾਂਦਰ ਤੋਂ ਬਲਵਿੰਦਰ ਸਿੰਘ ਜੈਲਦਾਰ, ਸਰਕਲ ਸਮਾਲਸਰ ਤੋਂ ਜਗਸੀਰ ਸਿਘ ਸੀਰਾ, ਸਰਕਲ ਰੋਡੇ ਤੋਂ ਸੰਜੀਵ ਕੁਮਾਰ ਬਿੱਟੂ ਜਦ ਕਿ  ਵਿਧਾਨ ਸਭਾ ਹਲਕਾ ਮੋਗਾ ਤੋਂ ਸਰਕਲ ਦੌਲਤਪੁਰਾ ਤੋਂ ਰਵਿਦੀਪ ਸਿੰਘ ਦਾਰਾਪੁਰ, ਸਰਕਲ ਡਰੋਲੀ ਭਾਈ ਤੋਂ ਗੁਰਦੀਪ ਸਿੰਘ ਮਹੇਸਰੀ, ਸਰਕਲ ਘੱਲਕਲਾਂ ਤੋਂ ਨਰਿੰਦਰ ਸਿੰਘ ਬੁੱਕਣਵਾਲਾ, ਸਰਕਲ ਚੜਿੱਕ ਤੋਂ ਗੁਰਬਿੰਦ ਸਿਘ ਸਿੰਘਾਵਾਲਾ,  ਸਰਕਲ ਖੋਸਾ ਪਾਂਡੋ ਤੋਂ ਬਿਪਨਪਾਲ ਸਿੰਘ, ਇਸ ਤਰਾਂ ਹਲਕਾ ਨਿਹਾਲ ਸਿੰਘ ਵਾਲਾ  ਤੋਂ ਸਰਕਲ ਮਾਣੂੰਕੇ ਤੋਂ ਬਲਕਰਨ ਸਿੰਘ, ਸਰਕਲ ਪੱਤੋ ਹੀਰਾ ਸਿੰਘ ਤੋਂ ਰਾਮ ਸਿੰਘ, ਸਰਕਲ ਰੌਂਤਾਂ ਤੋਂ ਰੁਪਿੰਦਰ ਸਿੰਘ, ਸਰਕਲ ਨੰਗਲ ਤੋਂ ਗੁਰਚਰਨ ਸਿੰਘ, ਸਰਕਲ ਹਿੰਮਤਪੁਰਾ ਤੋਂ ਸੁਰਜੀਤ ਸਿੰਘ, ਸਰਕਲ ਰਣੀਆਂ ਤੋਂ ਹਰਪ੍ਰੀਤ ਸਿੰਘ, ਸਰਕਲ ਲੋਪੋਂ ਤੋਂ ਅਮਰਜੀਤ ਸਿੰਘ, ਸਰਖਲ ਰਾਂਮਾ ਤੋਂ ਬਸੰਤ ਸਿੰਘ, ਸਰਕਲ ਅਜੀਤਵਾਲ ਤੋਂ ਜਗਮੋਹਨ ਸਿੰਘ, ਸਰਕਲ ਡਾਲਾ ਤੋਂ ਚਰਨਪ੍ਰੀਤ ਸਿੰਘ ਅਤੇ  ਸਰਕਲ ਚੂਹੜਚੱਕ ਤੋਂ ਸੁਰਜੀਤ ਸਿੰਘ ਨਿਯੁਕਤ ਕੀਤੇ ਗਏ ਨੇ ।