ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਝੋਟੀਵਾਲਾ ਵਿਖੇ ਖੇਡਾਂ ਅਤੇ ਨੈਤਿਕ ਸਿੱਖਿਆ ਸਬੰਧੀ ਇਨਾਮ ਵੰਡ ਸਮਾਰੋਹ ਸਮਾਗਮ ਕਰਵਾਇਆ

ਸਾਦਿਕ ,5 ਮਈ (ਰਘਬੀਰ ਸਿੰਘ) ਸਾਦਿਕ ਇਲਾਕੇ ਦੀ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਵਿਖੇ ਵਿਦਿਆਰਥੀਆਂ ਦੇ ਖੇਡਾਂ ਵਿੱਚ ਪ੍ਰਾਪਤ ਸਰਟੀਫਿਕੇਟ ਅਤੇ ਅਤੇ ਨੈਤਿਕ ਸਿੱਖਿਆ ‘ਚ ਪ੍ਰਾਪਤ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਪਿ੍ਰੰਸੀਪਲ ਸਾਧੂ ਸਿੰਘ ਚੋਹਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤਾਇਕਵਾਡੋ ਖੇਡ ‘ਚ ਬੈਕਾਂਕ ਅਤੇ ਥਾਈਲੈਡ ਵਿੱਚ ਮੈਡਲ ਪ੍ਰਾਪਤ ਕਰਕੇ ਆਏ ਸਕੂਲ ਦੇ ਦੋ ਵਿਦਿਆਰਥੀਆਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਸਕੂਲ ਦੇ ਸਟੇਟ ਪੱਧਰ , ਜ਼ਿਲਾ ਪੱਧਰ ਤੇ ਅਤੇ ਜੋਨ ਪੱਧਰ ਤੇ ਜੇਤੂ ਵਿਦਿਆਰਥੀਆਂ ਨੰੂ ਵੀ ਸਰਟੀਫਿਕੇਟ ਤਕਸੀਮ ਕੀਤੇ ਗਏ । ਇਸੇ ਤਰਾਂ ਹੀ ਸਕੂਲ ਦੇ ਲਗਭਗ 150 ਵਿਦਿਆਰਥੀਆਂ ਨੰੂ ਨੈਤਿਕ ਸਿੱਖਿਆ ਦੇ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਉਘੇ ਮੰਚ ਸੰਚਾਲਕ ਤੇ ਗੀਤਕਾਰ ਸੁੱਖਾ ਅਰਾਈਆਂਵਾਲਾ ਦਾ ਵੀ ਸਕੂਲ ਵੱਲੋਂ ਵਿਸੇਸ਼ ਸਨਮਾਨ ਵੀ ਕੀਤਾ ਗਿਆ,ਜਿਹੜੇ ਧੀਆਂ ਦੀ ਸਿਫ਼ਤ ’ਤੇ ਅਨੇਕਾਂ ਗੀਤ ਗਾ ਚੁੱਕੇ ਹਨ । ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਨਿਰਮਲ ਸਿੰਘ ਬੁੱਟਰ ਨੇ ਸਕੂਲ ਦੇ ਸਾਰੇ ਹੀ ਬੱਚਿਆਂ ਨੰੂ ਵਧਾਈ ਦਿੱਤੀ ਅਤੇ ਸਕੂਲ ਦੇ ਚੇਅਰਮੈਨ ਪਰਗਟ ਸਿੰਘ ਬੁੱਟਰ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾ ਤੋ ਇਲਾਵਾ ਸਰਬਜੀਤ ਕੌਰ ਬੁੱਟਰ,ਜਸਵੀਰ ਕੌਰ ਬੁੱਟਰ,ਮਨਪ੍ਰੀਤ ਕੌਰ,ਜਗਵਿੰਦਰ ਸਿੰਘ,ਗੁਰਮੇਲ ਸਿੰਘ, ਵਿਨੋਦ ਸੇਠੀ,ਪਰਮਪਾਲ ਸਿੰਘ,ਜੋਤੀ ਚਾਵਲਾ,ਇੰਦਰਜੀਤ ਕੌਰ,ਖੁਸ਼ਵਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।